ਰੇਲ ਮੰਤਰਾਲੇ ''ਚ ਬੰਦਰਾਂ ਨੂੰ ਭਜਾਉਣ ਵਾਲੇ ਲੰਗੂਰ ਹੈਂਡਲਰ ਨੂੰ ਕੋਰੋਨਾ, ਹੜਕੰਪ
Saturday, May 16, 2020 - 10:24 PM (IST)

ਨਵੀਂ ਦਿੱਲੀ (ਬਿਊਰੋ) - ਰੇਲ ਮੰਤਰਾਲੇ ਵਿਚ ਬੰਦਰਾਂ ਨੂੰ ਭਜਾਉਣ ਲਈ ਤਾਇਨਾਤ ਕੀਤੇ ਗਏ ਲੰਗੂਰ ਹੈਂਡਲਰ (ਲੰਗੂਰ ਮੈਨ) ਨੂੰ ਵੀ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ। ਇਸ ਦੀ ਜਾਣਕਾਰੀ ਹੋਣ 'ਤੇ ਮੰਤਰਾਲੇ ਵਿਚ ਹੜਕੰਪ ਮਚ ਗਿਆ ਹੈ। ਲੰਗੂਰ ਵਾਲਾ ਮੰਤਰਾਲੇ ਵਿਚ 15 ਲੋਕਾਂ ਦੇ ਸੰਪਰਕ ਵਿਚ ਸੀ, ਉਨਾਂ ਲੋਕਾਂ ਨੂੰ ਮੰਤਰਾਲੇ ਨੇ ਹੋਮ ਕੁਆਰੰਟੀਨ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਕਰਮਚਾਰੀ ਠੇਕੇ 'ਤੇ ਰੱਖਿਆ ਗਿਆ ਹੈ ਅਤੇ ਆਖਰੀ ਵਾਰ 4 ਮਈ ਨੂੰ ਰੇਲ ਮੰਤਰਾਲੇ ਵਿਚ ਆਪਣੀ ਡਿਊਟੀ 'ਤੇ ਆਇਆ ਸੀ। ਇਸ ਦੀ ਜਾਂਚ ਰਿਪੋਰਟ 14 ਮਈ ਨੂੰ ਆਈ ਤਾਂ 13 ਮਈ ਨੂੰ ਹੀ ਰੇਲ ਮੰਤਰਾਲੇ ਵਿਚ ਤਾਇਨਾਤ ਰੇਲਵੇ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਦਫਤਰ ਦਾ ਆਰਡਰਲੀ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਉਸ ਤੋਂ ਬਾਅਦ 2 ਦਿਨ ਲਈ ਰੇਲ ਭਵਨ ਨੂੰ ਸੀਲ ਕਰ ਦਿੱਤਾ ਗਿਆ ਸੀ।