ਕੋਰੋਨਾ : ਸਿੰਗਾਪੁਰ ''ਚ ਪ੍ਰਭਾਵਿਤ 72 ਭਾਰਤੀਆਂ ''ਚੋਂ 10 ਹੋਏ ਠੀਕ

04/06/2020 4:00:50 AM

ਕਾਠਮੰਡੂ - ਸਿੰਗਾਪੁਰ ਵਿਚ ਭਾਰਤ ਦੇ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਐਤਵਾਰ ਨੂੰ ਦੱਸਿਆ ਕਿ ਕੋਰੋਨਾਵਾਇਰਸ ਨੇ ਇਥੇ ਪ੍ਰਭਾਵਿਤ 72 ਲੋਕਾਂ ਵਿਚੋਂ 10 ਠੀਕ ਹੋ ਚੁੱਕੇ ਹਨ ਜਦਕਿ ਜਹਾਜ਼ਾਂ ਦੀ ਆਵਾਜਾਈ ਬੰਦ ਹੋਣ ਕਾਰਨ ਕਰੀਬ 700 ਭਾਰਤੀ ਇਥੇ ਫਸੇ ਹੋਏ ਹਨ। ਉਥੇ ਨੇਪਾਲ ਵਿਚ ਕੋਰੋਨਾਵਾਇਰਸ ਦੇ ਚੱਲਦੇ ਲਾਗੂ ਵਿਆਪਕ ਲਾਕਡਾਊਨ ਕਾਰਨ ਫਸੇ 780 ਸੈਲਾਨੀਆਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਦੇਸ਼ ਦੇ ਬਾਹਰ ਭੇਜਿਆ ਗਿਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਯੂਰਪ ਦੇ ਹਨ।

ਅਸ਼ਰਫ ਨੇ ਪੀ. ਟੀ. ਆਈ.-ਭਾਸ਼ਾ ਨੂੰ ਦੱਸਿਆ ਕਿ ਅਸੀਂ ਸਿੰਗਾਪੁਰ ਦੇ ਕਾਰਜ ਬਲ ਅਤੇ ਵਿਦੇਸ਼ੀ ਮੰਤਰਾਲੇ ਦੇ ਨਾਲ ਮਿਲ ਕੇ ਭਾਰਤੀ ਨੂੰ ਹਰ ਮਦਦ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ। ਭਾਰਤੀ ਹਾਈ ਕਮਿਸ਼ਨਰ ਨੇ ਸ਼ਨੀਵਾਰ ਨੂੰ ਸਿੰਗਾਪੁਰ ਦੇ ਸੰਚਾਰ ਅਤੇ ਸੂਚਨਾ ਮੰਤਰੀ ਐਸ. ਈਸ਼ਵਰਨ ਦੇ ਨਾਲ ਭਾਰਤੀ ਕਾਮਿਆਂ ਦੇ ਡਾਰਮੈਟ੍ਰੀ ਦਾ ਵੀ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ 72 ਭਾਰਤੀ ਨਾਗਰਿਕ ਸਿੰਗਾਪੁਰ ਵਿਚ ਕੋਰੋਨਾਵਾਇਰਸ ਤੋਂ ਇਨਫੈਕਟਡ ਹਨ, ਜਿਨ੍ਹਾਂ ਵਿਚੋਂ 21 ਇਥੇ ਸਥਾਈ ਨਿਵਾਸੀ ਹਨ, 28 ਰੁਜ਼ਗਾਰ ਲਈ, 18 ਕਾਰਜ ਪਾਸ (ਇਨ੍ਹਾਂ ਵਿਚੋਂ 16 ਡਾਰਮੈਟ੍ਰੀ ਵਿਚ ਰਹਿੰਦੇ ਹਨ) ਅਤੇ 5 ਘੱਟ ਮਿਆਦ ਦੀ ਯਾਤਰਾ 'ਤੇ ਆਏ ਹਨ।

ਅਸ਼ਰਫ ਨੇ ਦੱਸਿਆ ਕਿ ਇਨਫੈਕਟਡ ਭਾਰਤੀਆਂ ਨੇ ਵਾਇਰਸ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਅਮਰੀਕਾ ਅਤੇ ਯੂਰਪ ਦੀ ਯਾਤਰਾ ਕੀਤੀ ਸੀ ਜਦਿਕ ਕੁਝ ਕਾਮੇ ਭਾਰਤ ਗਏ ਸਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿਥੇ ਇਨਫੈਕਟਡ ਹੋਏ। ਹਾਈ ਕਮਿਸ਼ਨਰ ਨੇ ਭਾਰਤੀ ਕਾਮਿਆਂ ਨੂੰ ਭਰੋਸਾ ਦਿਵਾਇਆ ਕਿ ਸਿੰਗਾਪੁਰ ਦੀ ਸਰਕਾਰ ਉਨ੍ਹਾਂ ਦੀ ਦੇਖਭਾਲ ਕਰੇਗੀ ਅਤੇ ਬੀਮਾਰ ਪੈਣ 'ਤੇ ਇਲਾਜ ਕਰੇਗਾ।


Khushdeep Jassi

Content Editor

Related News