ਤਾਂਬੇ ਦਾ ਬ੍ਰੈਸਲੇਟ ਬਲੱਡ ਪ੍ਰੈਸ਼ਰ ਹੀ ਨਹੀਂ, ਵੱਖ-ਵੱਖ ਬੀਮਾਰੀਆਂ ਤੋਂ ਰੱਖਦੈ ਦੂਰ

02/16/2020 9:21:55 PM

ਨਵੀਂ ਦਿੱਲੀ (ਇੰਟ.)- ਤਾਂਬੇ ਦੇ ਬਣੇ ਗਹਿਣੇ ਭਾਵੇਂ ਫੈਸ਼ਨ ਦੇ ਰੁਝਾਨ ਦਾ ਇਕ ਹਿੱਸਾ ਮੰਨਿਆ ਜਾਂਦਾ ਹੈ ਪਰ ਤਾਂਬਾ ਸਿਰਫ ਫੈਸ਼ਨ ਹੀ ਨਹੀਂ ਸਗੋਂ ਡਾਕਟਰੀ ਗੁਣਾਂ ਨਾਲ ਵੀ ਭਰਪੂਰ ਹੈ। ਭਾਵੇਂ ਇਹ ਤਾਂਬੇ ਦੇ ਭਾਂਡੇ ’ਚ ਪਾਣੀ ਪੀਣ ਦੀ ਗੱਲ ਹੋਵੇ ਜਾਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਤਾਂਬੇ ਦੀ ਅੰਗੂਠੀ ਜਾਂ ਬ੍ਰੈਸਲੇਟ ਪਹਿਨਣਾ। ਇਸ ਦੀਆਂ ਐਂਟੀ ਬੈਕਟੀਰੀਆ ਅਤੇ ਐਂਟੀ ਮਾਈਕਰੋ ਬੈਕਟਰੀਆ ਗੁਣ ਵਿਸ਼ੇਸ਼ਤਾਵਾਂ ਸਰੀਰ ਨੂੰ ਸਾਰੀਆਂ ਬੀਮਾਰੀਆਂ ਨਾਲ ਲੜਨ ਵਿਚ ਸਹਾਇਤਾ ਕਰਦੀਆਂ ਹਨ। ਆਓ ਜਾਣਦੇ ਹਾਂ ਸਰੀਰ ’ਚ ਤਾਂਬਾ ਪਹਿਨਣ ਦੇ ਸ਼ਾਨਦਾਰ ਲਾਭ ਕੀ ਹਨ।

ਆਇਰਨ ਜਾਂ ਜ਼ਿੰਕ ਦੀ ਕਮੀ ਨੂੰ ਕਰਦੈ ਦੂਰ
ਤਾਂਬੇ ’ਤੇ ਕੀਤੀ ਗਈ ਇਕ ਖੋਜ ਅਨੁਸਾਰ ਤਾਂਬੇ ਦੇ ਬ੍ਰੈਸਲੇਟ ਬਣਾਉਣ ਵੇਲੇ ਜ਼ਿੰਕ ਅਤੇ ਆਇਰਨ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਤੁਸੀਂ ਹੱਥ ’ਚ ਤਾਂਬੇ ਦਾ ਕੜਾ ਪਹਿਨਦੇ ਹੋ ਤਾਂ ਇਸ ਦੇ ਸੂਖਮ ਖਣਿਜ ਪਸੀਨੇ ਨਾਲ ਘੁਲ ਕੇ ਸਰੀਰ ਦੇ ਅੰਦਰ ਸਮਾ ਜਾਂਦੇ ਹਨ। ਜੇ ਕਿਸੇ ਵਿਅਕਤੀ ’ਚ ਆਇਰਨ ਜਾਂ ਜ਼ਿੰਕ ਦੀ ਘਾਟ ਹੈ ਤਾਂ ਉਸ ਨੂੰ ਲਾਜ਼ਮੀ ਤੌਰ ’ਤੇ ਤਾਂਬੇ ਦਾ ਕੜਾ ਪਾਉਣਾ ਚਾਹੀਦਾ ਹੈ।

ਜੋੜਾਂ ਦੇ ਦਰਦ ਤੋਂ ਮਿਲਦੈ ਛੁਟਕਾਰਾ
ਇਹ ਮੰਨਿਆ ਜਾਂਦਾ ਹੈ ਕਿ ਤਾਂਬੇ ’ਚ ਐਂਟੀ-ਇਨਫਲਾਮੇਟਰੀ ਗੁਣ ਹੁੰਦੇ ਹਨ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਸ ਤੋਂ ਬਣੇ ਗਹਿਣਿਆਂ ਨੂੰ ਪਹਿਨਣ ਨਾਲ ਵਿਅਕਤੀ ਨੂੰ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ। ਤਾਂਬੇ ਦਾ ਕੜਾ ਪਹਿਨਣ ਨਾਲ ਜੋੜਾਂ ਦੀ ਜਕੜਨ ਵੀ ਦੂਰ ਹੋ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਗਠੀਆ ਜਾਂ ਜੋੜਾਂ ਦੀ ਸਮੱਸਿਆ ਹੈ ਤਾਂ ਉਸ ਨੂੰ ਤਾਂਬੇ ਦਾ ਕੜਾ ਪਾਉਣਾ ਚਾਹੀਦਾ ਹੈ।

ਬਲੱਡ ਪ੍ਰੈਸ਼ਰ ਤੇ ਚਮੜੀ ਨਾਲ ਜੁੜੀਆਂ ਬੀਮਾਰੀਆਂ ਤੋਂ ਕਰਦੈ ਬਚਾਅ
ਤਾਂਬੇ ਦੀ ਅੰਗੂਠੀ ਜਾਂ ਬ੍ਰੈਸਲੇਟ ਪਹਿਨਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਵੀ ਮਦਦ ਮਿਲਦੀ ਹੈ। ਤਾਂਬੇ ’ਚ ਮੌਜੂਦ ਐਂਟੀ ਆਕਸੀਡੈਂਟ ਗੁਣ ਸਰੀਰ ਦੇ ਅੰਦਰ ਗੰਦਗੀ ਫੈਲਾਉਣ ਤੋਂ ਧਾਤੂਆਂ ਨੂੰ ਰੋਕਣ ’ਚ ਮਦਦ ਕਰਦੇ ਹਨ, ਜਿਸ ਕਾਰਣ ਚਮੜੀ ਤੰਦਰੁਸਤ ਰਹਿੰਦੀ ਹੈ ਤੇ ਵਿਅਕਤੀ ਚਮੜੀ ਨਾਲ ਜੁੜੀਆਂ ਹੋਰ ਬੀਮਾਰੀਆਂ ਤੋਂ ਵੀ ਦੂਰ ਰਹਿੰਦਾ ਹੈ।

ਐਸੀਡਿਟੀ ਤੋਂ ਮਿਲਦੀ ਹੈ ਨਿਜਾਤ
ਇਸ ਤੋਂ ਇਲਾਵਾ ਤਾਂਬੇ ਵਿਚ ਐਂਟੀ ਆਕਸੀਡੈਂਟ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੈ। ਮੰਨਿਆ ਜਾਂਦਾ ਹੈ ਕਿ ਤਾਂਬੇ ਦੇ ਬਣੇ ਗਹਿਣਿਆਂ ਦੀ ਵਰਤੋਂ ਵੱਧ ਰਹੀ ਉਮਰ ਦੇ ਪ੍ਰਭਾਵ ਨੂੰ ਘੱਟ ਕਰਦੀ ਹੈ। ਜੋ ਲੋਕ ਐਸੀਡਿਟੀ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਤਾਂਬੇ ਦਾ ਕੜਾ ਪਹਿਨਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਐਸੀਡਿਟੀ ਤੋਂ ਛੁਟਕਾਰਾ ਮਿਲਦਾ ਹੈ।


Baljit Singh

Content Editor

Related News