ਸੋਇਆਬੀਨ ਦੀ ਸਬਜ਼ੀ ਨੂੰ ਲੈ ਕੇ ਹੋਇਆ ਝਗੜਾ, ਪਤਨੀ ਦੀ ਇੱਟਾਂ ਮਾਰ ਕੇ ਕਰ ਦਿੱਤੀ ਹੱਤਿਆ
Monday, Nov 24, 2025 - 10:38 AM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ’ਚ ਸੋਇਆਬੀਨ ਦੀ ਸਬਜ਼ੀ ਨੂੰ ਲੈ ਕੇ ਹੋਏ ਝਗੜੇ ਨੇ ਇਕ ਔਰਤ ਦੀ ਜਾਨ ਲੈ ਲਈ। ਸ਼ੁੱਕਰਵਾਰ ਰਾਤ ਨੂੰ ਚਿਲਹੀਆ ਥਾਣਾ ਖੇਤਰ ਦੇ ਬੋਕਨਾਰ ਪਿੰਡ ’ਚ 32 ਸਾਲਾ ਹਾਜਰਾ ਦੀ ਉਸ ਦੇ ਪਤੀ ਕਮਰੂਦੀਨ ਨੇ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ।
ਏ. ਐੱਸ. ਪੀ. ਪ੍ਰਸ਼ਾਂਤ ਕੁਮਾਰ ਪ੍ਰਸਾਦ ਅਨੁਸਾਰ ਜਦੋਂ ਪਤਨੀ ਨੇ ਸੋਇਆਬੀਨ ਦੀ ਸਬਜ਼ੀ ਬਣਾਉਣ ਦਾ ਸੁਝਾਅ ਦਿੱਤਾ ਤਾਂ ਪਤੀ ਗੁੱਸੇ ’ਚ ਆ ਗਿਆ। ਬਹਿਸ ਦੌਰਾਨ ਉਸ ਨੇ ਪਤਨੀ ਦੀ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ। ਪਤੀ ਨੇ ਸ਼ੁਰੂ ’ਚ ਇਹ ਕਹਿ ਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਹੱਤਿਅਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗਈ ਹੈ ਪਰ ਪੁੱਛਗਿੱਛ ਦੌਰਾਨ ਉਸ ਨੇ ਅਪਰਾਧ ਮੰਨ ਲਿਆ। ਪੁਲਸ ਨੇ ਮੌਕੇ ਤੋਂ 2 ਇੱਟਾਂ ਤੇ ਖੂਨ ਨਾਲ ਲਿਬੜੀ ਉਸ ਦੀ ਪੈਂਟ ਬਰਾਮਦ ਕੀਤੀ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
