ਆਗਰਾ ਨੇੜੇ ਕੰਟੇਨਰ ਤੇ ਟਰੱਕ ਦੀ ਟੱਕਰ, 4 ਦੀ ਮੌਤ
Sunday, Oct 05, 2025 - 11:28 PM (IST)

ਆਗਰਾ (ਭਾਸ਼ਾ)-ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ’ਚ ਇਕ ਕੰਟੇਨਰ ਤੇ ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ ’ਚ 4 ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਆਗਰਾ ਤੋਂ ਮਥੁਰਾ ਜਾ ਰਿਹਾ ਕੰਟੇਨਰ ਸਿਕੰਦਰਾ ਥਾਣਾ ਖੇਤਰ ’ਚ ਮਥੁਰਾ-ਦਿੱਲੀ ਰਾਸ਼ਟਰੀ ਰਾਜਮਾਰਗ ’ਤੇ ਰੰਕਾਟਾ ਨੇੜੇ ਸਾਹਮਣਿਓਂ ਅਾ ਰਹੇ ਇਕ ਟਰੱਕ ਨਾਲ ਟਕਰਾਅ ਗਿਆ। ਇਸ ਕਾਰਨ ਕੰਟੇਨਰ ਦੇ ਡਰਾਈਵਰ ਵਿਜੇਂਦਰ (45) ਤੇ ਇਕ ਔਰਤ ਰੀਮਾ (35) ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ।
ਘਟਨਾ ’ਚ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ।