ਜੰਮੂ-ਕਸ਼ਮੀਰ ਦੀ ਬਦਲੀ ਤਸਵੀਰ; ਬਾਰਾਮੂਲਾ ’ਚ ਨਵੇਂ ਸਰਕਾਰੀ ਡਿਗਰੀ ਦਾ ਨਿਰਮਾਣ ਜ਼ੋਰਾਂ ’ਤੇ
Tuesday, Aug 24, 2021 - 02:32 PM (IST)
ਬਾਰਾਮੂਲਾ— ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਉੜੀ ਸੈਕਟਰ ਦੇ ਬੋਨੀਆਰ ਇਲਾਕੇ ਵਿਚ ਇਕ ਨਵੇਂ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ ਜ਼ੋਰਾਂ ’ਤੇ ਹੈ। ਇਸ ਨਵੇਂ ਕਾਲਜ ਦਾ ਨੀਂਹ ਪੱਥਰ ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਰੱਖਿਆ ਸੀ। ਸਥਾਨਕ ਲੋਕਾਂ ਅਤੇ ਵਿਦਿਆਰਥੀਆਂ ਨੇ ਨਵੇਂ ਡਿਗਰੀ ਕਾਲਜ ਦੇ ਨਿਰਮਾਣ ਦੀ ਸ਼ਲਾਘਾ ਕੀਤੀ। ਉੜੀ ਸੈਕਟਰ ਵਿਚ ਡਿਗਰੀ ਕਾਲਜ ਬੰਦ ਹੋਣ ਕਾਰਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ। ਜੋ ਆਪਣੀ ਅੱਗੇ ਦੀ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਸਬੰਧਤ ਸਿੱਖਿਅਕ ਸੰਸਥਾਵਾਂ ਤੱਕ ਪਹੁੰਚਣ ਲਈ ਲੰਬੀ ਦੂਰੀ ਤੈਅ ਕਰਨੀ ਪੈਂਦੀ ਹੈ।
ਏ. ਐੱਨ. ਆਈ. ਨਾਲ ਗੱਲਬਾਤ ਕਰਦਿਆਂ ਇਕ ਵਿਦਿਆਰਥੀ ਆਕਿਬ ਅਹਿਮਦ ਨੇ ਕਿਹਾ ਕਿ ਕਾਲਜ ਦੇ ਉਦਘਾਟਨ ਤੋਂ ਬਾਅਦ ਉਨ੍ਹਾਂ ਨੂੰ ਸਿੱਖਿਆ ਲਈ ਹੋਰ ਸੰਸਥਾਵਾਂ ਦੀ ਯਾਤਰਾ ਕਰਨ ਦੀ ਲੋੜ ਨਹੀਂ ਹੈ। ਕਾਲਜ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ, ਉਮੀਦ ਹੈ ਕਿ ਨਿਰਮਾਣ ਛੇਤੀ ਤੋਂ ਛੇਤੀ ਕੀਤਾ ਜਾਵੇਗਾ। ਓਧਰ ਸਰਕਾਰੀ ਡਿਗਰੀ ਕਾਲਜ ਬੋਨੀਆਰ ਦੇ ਪ੍ਰੋਫੈਸਰ ਡਾ. ਤਾਰਿਕ ਹੁਸੈਨ ਨੇ ਕਿਹਾ ਕਿ ਕਾਲਜ ਦੇ ਨਿਰਮਾਣ ’ਤੇ ਲੱਗਭਗ 13.92 ਕਰੋੜ ਰੁਪਏ ਦੀ ਲਾਗਤ ਆਈ ਹੈ। ਸੂਬੇ ਵਿਚ 52 ਨਵੇਂ ਸਥਾਪਤ ਕਾਲਜਾਂ ਵਿਚੋਂ ਇਕ ਸਰਕਾਰੀ ਡਿਗਰੀ ਕਾਲਜ, ਬੋਨੀਆਰ ਹੈ।
ਉੱਪ ਰਾਜਪਾਲ ਮਨੋਜ ਸਿਨਹਾ ਨੇ ਅਕਤੂਬਰ 2020 ਵਿਚ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ। ਨਿਰਮਾਣ ਦਾ ਪਹਿਲਾ ਪੜਾਅ 15 ਮਹੀਨੇ ਦੇ ਅੰਦਰ ਪੂਰਾ ਹੋ ਜਾਵੇਗਾ, ਦੂਜਾ ਪੜਾਅ 2023 ’ਚ ਸ਼ੁਰੂ ਕੀਤਾ ਜਾਵੇਗਾ। ਭਾਜਪਾ ਬਾਰਾਮੂਲਾ ਦੇ ਜ਼ਿਲ੍ਹਾ ਪ੍ਰਧਾਨ ਮੁਸ਼ਤਾਕ ਮੀਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਹਿਲਾਂ ਅੱਗੇ ਦੀ ਪੜ੍ਹਾਈ ਲਈ ਬਾਰਾਮੂਲਾ ਜਾਂ ਉੜੀ ਜਾਣਾ ਪੈਂਦਾ ਸੀ। ਮੈਂ ਬੋਨੀਆਰ ਵਿਚ ਡਿਗਰੀ ਕਾਲਜ ਦੇ ਨਿਰਮਾਣ ਲਈ ਉੱਪ ਰਾਜਪਾਲ ਦਾ ਬਹੁਤ ਧੰਨਵਾਦ ਕਰਦਾ ਹਾਂ।