‘ਅਜੀਬ’ ਮੁੱਛਾਂ ਕਾਰਨ ਇੰਸਪੈਕਟਰ ਨੂੰ ਕੀਤਾ ਗਿਆ ਨੌਕਰੀ ਤੋਂ ਮੁਅੱਤਲ

Monday, Jan 10, 2022 - 10:54 AM (IST)

‘ਅਜੀਬ’ ਮੁੱਛਾਂ ਕਾਰਨ ਇੰਸਪੈਕਟਰ ਨੂੰ ਕੀਤਾ ਗਿਆ ਨੌਕਰੀ ਤੋਂ ਮੁਅੱਤਲ

ਭੋਪਾਲ (ਵਾਰਤਾ)– ਮੱਧ ਪ੍ਰਦੇਸ਼ ਪੁਲਸ ਦੇ ਇਕ ਇੰਸਪੈਕਟਰ ਨੂੰ ‘ਅਜੀਬ’ ਮੁੱਛਾਂ ਕਾਰਨ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਹੈੱਡਕੁਆਰਟਰ ਤੋਂ ਜਾਰੀ ਇਕ ਹੁਕਮ ਮੁਤਾਬਿਕ ਇੰਸਪੈਕਟਰ ਰਾਕੇਸ਼ ਰਾਣਾ ਜੋ ਪੁਲਸ ਵਿਭਾਗ ’ਚ ਡਰਾਈਵਰ ਹੈ, ਦੇ ਵਾਲ ਵਧੇ ਹੋਏ ਹਨ ਅਤੇ ਮੁੱਛਾਂ ਅਜੀਬ ਜਿਹੇ ਡਿਜ਼ਾਈਨ ’ਚ ਗਲ਼ੇ ਤਕ ਹਨ। ਇੰਸਪੈਕਟਰ ਨੂੰ ਵਾਲ ਅਤੇ ਮੁੱਛਾਂ ਠੀਕ ਢੰਗ ਨਾਲ ਕਟਵਾਉਣ ਲਈ ਕਿਹਾ ਗਿਆ ਸੀ ਪਰ ਉਸ ਨੇ ਇਸ ਦੀ ਪਾਲਣਾ ਨਹੀਂ ਕੀਤੀ। 

ਇਹ ਵੀ ਪੜ੍ਹੋ : ਬਜਟ ਸੈਸ਼ਨ ਤੋਂ ਪਹਿਲਾਂ 400 ਤੋਂ ਵੱਧ ਸੰਸਦ ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ, ਦਫ਼ਤਰ ਆਉਣ ’ਤੇ ਰੋਕ

ਹੁਕਮ ’ਚ ਕਿਹਾ ਗਿਆ ਹੈ ਕਿ ਇੰਸਪੈਕਟਰ ਦੀ ਉਕਤ ਜ਼ਿੱਦ ਯੂਨੀਫਾਰਮ ਸੇਵਾ ’ਚ ਅਨੁਸ਼ਾਸਹੀਣਤਾ ਦੀ ਸ਼੍ਰੇਣੀ ’ਚ ਆਉਂਦੀ ਹੈ, ਇਸ ਲਈ ਇੰਸਪੈਕਟਰ ਨੂੰ ਤੁਰੰਤ ਹੀ ਨੌਕਰੀ ਤੋਂ ਮੁਅੱਤਲ ਕੀਤਾ ਜਾਂਦਾ ਹੈ। ਇੰਸਪੈਕਟਰ ਨੂੰ ਮੁਅੱਤਲ ਕਰਨ ਦਾ ਇਹ ਆਦੇਸ਼ ਸਹਾਇਕ ਪੁਲਸ ਇੰਸਪੈਕਟਰ ਜਨਰਲ ਪ੍ਰਸ਼ਾਂਤ ਸ਼ਰਮਾ ਵਲੋਂ ਜਾਰੀ ਕੀਤਾ ਗਿਆ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

DIsha

Content Editor

Related News