ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ’ਚ ਪਤਨੀ ’ਤੇ ਲਗਾਇਆ ਇਹ ਦੋਸ਼

06/15/2024 8:52:35 PM

ਮੁੰਬਈ, (ਭਾਸ਼ਾ)- ਮੁੰਬਈ ਪੁਲਸ ਦੇ 38 ਸਾਲਾ ਇਕ ਕਾਂਸਟੇਬਲ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ਵਿਚ ਉਸ ਨੇ ਆਪਣੀ ਪਤਨੀ ’ਤੇ ਉਸ ਨੂੰ ਤੰਗ ਕਰਨ ਦਾ ਦੋਸ਼ ਲਗਾਇਆ ਹੈ।

ਉਨ੍ਹਾਂ ਦੱਸਿਆ ਕਿ ਸ਼ਾਹੂ ਨਗਰ ਪੁਲਸ ਥਾਣੇ ’ਚ ਤਾਇਨਾਤ ਕਾਂਸਟੇਬਲ ਵਿਜੇ ਸਾਲੂੰਖੇ ਨੇ ਸ਼ੁੱਕਰਵਾਰ ਰਾਤ ਨੂੰ ਪ੍ਰਤੀਕਸ਼ਾ ਨਗਰ ਸਥਿਤ ਆਪਣੇ ਪੁਲਸ ਕੁਆਰਟਰ ’ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਡਾਲਾ ਟੀ. ਟੀ. ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਸਾਲੂੰਖੇ ਨੇ ਜਿਸ ਸਮੇਂ ਖੁਦਕੁਸ਼ੀ ਕੀਤੀ ਉਸ ਸਮੇਂ ਉਹ ਆਪਣੇ ਕੁਆਰਟਰ ਵਿਚ ਇਕੱਲਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦੇ ਪਰਿਵਾਰਕ ਮੈਂਬਰ ਘਰ ਆਏ ਤਾਂ ਉਨ੍ਹਾਂ ਨੇ ਸਾਲੁੰਖੇ ਨੂੰ ਪੱਖੇ ਨਾਲ ਲਟਕਦਾ ਦੇਖਿਆ।


Rakesh

Content Editor

Related News