ਪ੍ਰਧਾਨ ਮੰਤਰੀ ਦੀ ਦੇਸ਼ ਨੂੰ ਵੰਡਣ ਵਾਲੀ ਵਿਚਾਰਧਾਰਾ ਵਿਰੁੱਧ ਲੜਦੀ ਰਹੇਗੀ ਕਾਂਗਰਸ : ਰਾਹੁਲ ਗਾਂਧੀ

Tuesday, Aug 10, 2021 - 04:50 PM (IST)

ਪ੍ਰਧਾਨ ਮੰਤਰੀ ਦੀ ਦੇਸ਼ ਨੂੰ ਵੰਡਣ ਵਾਲੀ ਵਿਚਾਰਧਾਰਾ ਵਿਰੁੱਧ ਲੜਦੀ ਰਹੇਗੀ ਕਾਂਗਰਸ : ਰਾਹੁਲ ਗਾਂਧੀ

ਸ਼੍ਰੀਨਗਰ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਭਾਰਤ ਨੂੰ ਵੰਡਣ ਵਾਲੀ ਵਿਚਾਰਧਾਰਾ' ਵਿਰੁੱਧ ਲੜਨਾ ਜਾਰੀ ਰੱਖੇਗੀ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਨੂੰ ਸੰਸਦ 'ਚ ਖੇਤੀ ਕਾਨੂੰਨਾਂ, ਜਾਸੂਸੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਰਗੇ ਮਹੱਤਵਪੂਰਨ ਮੁੱਦਿਆਂ ਨੂੰ ਚੁੱਕਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਨਾ ਸਿਰਫ਼ ਜੰਮੂ ਕਸ਼ਮੀਰ 'ਤੇ ਸਗੋਂ ਪੂਰੇ ਦੇਸ਼ 'ਤੇ ਹਮਲਾ ਕੀਤਾ ਹੈ। ਕਾਂਗਰਸ ਨੇਤਾ ਨੇ ਇੱਥੇ ਪਾਰਟੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਮੈਂ ਨਰਿੰਦਰ ਮੋਦੀ ਵਿਰੁੱਧ ਲੜਦਾ ਹਾਂ ਅਤੇ ਅਸੀਂ ਉਨ੍ਹਾਂ ਉਨ੍ਹਾਂ ਦੀ ਵੰਡਣ ਵਾਲੀ ਵਿਚਾਰਧਾਰਾ, ਭਾਰਤ ਨੂੰ ਵੰਡਣ ਵਾਲੀ ਵਿਚਾਰਧਾਰਾ ਵਿਰੁੱਧ ਲੜਨਾ ਜਾਰੀ ਰੱਖਾਂਗੇ।'' ਉਨ੍ਹਾਂ ਕਿਹਾ,''ਸਾਨੂੰ ਸੰਸਦ 'ਚ ਖੇਤੀ ਕਾਨੂੰਨਾਂ, ਪੈਗਾਸਸ (ਜਾਸੂਸੀ ਵਿਵਾਦ), ਭ੍ਰਿਸ਼ਟਾਚਾਰ, ਰਾਫ਼ੇਲ (ਸੌਦਾ) ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ 'ਤੇ ਬੋਲਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।''

ਇਹ ਵੀ ਪੜ੍ਹੋ : ਸ਼੍ਰੀਨਗਰ 'ਚ ਹੋਏ ਇਕ ਸਮਾਰੋਹ 'ਚ ਰਾਹੁਲ, ਮਨੋਜ ਸਿਨਹਾ ਅਤੇ ਹੋਰ ਨੇਤਾ ਦਿੱਸੇ ਇਕੱਠੇ

ਰਾਹੁਲ ਨੇ ਕਿਹਾ ਕਿ ਇਹ ਹਮਲਾ ਨਾ ਸਿਰਫ਼ ਜੰਮੂ ਕਸ਼ਮੀਰ ਸਗੋਂ ਤਾਮਿਲਨਾਡੂ ਅਤੇ ਪੱਛਮੀ ਬੰਗਾਲ 'ਤੇ ਵੀ ਹੋਇਆ ਹੈ। ਉਨ੍ਹਾਂ ਕਿਹਾ,''ਇਹ ਭਾਰਤ ਦੇ ਵਿਚਾਰ 'ਤੇ ਹਮਲਾ ਹੈ। ਬਾਕੀ ਭਾਰਤ 'ਚ ਜਿੱਥੇ ਸਿੱਧਾ ਹਮਲਾ ਹੋਇਆ ਹੈ, ਜੰਮੂ ਕਸ਼ਮੀਰ 'ਚ ਇਹ ਅਸਿੱਧਾ ਹੈ।'' ਉਨ੍ਹਾਂ ਦੋਸ਼ ਲਗਾਇਆ ਕਿ ਦੇਸ਼ 'ਚ ਮੀਡੀਆ ਨੂੰ ਦਬਾਇਆ ਜਾ ਰਿਹਾ ਹੈ ਅਤੇ ਉਸ ਨੂੰ ਆਪਣਾ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਕਾਂਗਰਸ ਨੇਤਾ ਨੇ ਕਿਹਾ,''ਮੀਡੀਆ ਨੂੰ ਰਿਪੋਰਟ ਕਰਨ ਦੌਰਾਨ ਹਮੇਸ਼ਾ ਡਰ ਲੱਗਦਾ ਹੈ, ਕਿਉਂਕਿ ਉਨ੍ਹਾਂ ਦੀ ਨੌਕਰੀ ਦਾਅ 'ਤੇ ਹੈ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਵਿਅਕਤੀ ਜਾਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਵਿਰੁੱਧ ਨਹੀਂ ਹੈ ਸਗੋਂ ਇਹ ਨਫ਼ਰਤ ਅਤੇ ਡਰ ਵਿਰੁੱਧ ਹੈ। ਉਨ੍ਹਾਂ ਕਿਹਾ,''ਮੈਂ ਨਫ਼ਰਤ ਅਤੇ ਡਰ ਵਿਰੁੱਧ ਲੜਦਾ ਹਾਂ। ਕਾਂਗਰਸ ਅਤੇ ਹੋਰ ਦਲਾਂ ਦਰਮਿਆਨ ਅੰਤਰ ਇਹ ਹੈ ਕਿ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਹਾਂ ਅਤੇ ਅਸੀਂ ਹਿੰਸਾ 'ਚ ਵਿਸ਼ਵਾਸ ਨਹੀਂ ਕਰਦੇ ਹਾਂ। ਕਾਂਗਰਸ ਸ਼ਾਂਤੀ ਅਤੇ ਪ੍ਰੇਮ ਦੀ ਸਮਰਥਕ ਹੈ।''

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਦੀ ਤਾਕਤ, ਵਾਇਰਲ ਸੰਦੇਸ਼ ਨੇ ਅਨਾਥ ਭਰਾ-ਭੈਣ ਨੂੰ ਦਿੱਤਾ ਨਵਾਂ ਜੀਵਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News