ਪ੍ਰਿਯੰਕਾ ਨੂੰ ਮੋਦੀ ਖਿਲਾਫ ਚੋਣ ਲੜਾਉਣ ਦਾ ਭੇਜਿਆ ਜਾਵੇਗਾ ਪ੍ਰਸਤਾਵ : ਅਜੈ ਰਾਏ

08/28/2023 12:16:38 PM

ਲਖਨਊ, (ਏਜੰਸੀ)- ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈ ਰਾਏ ਦਾ ਕਹਿਣਾ ਹੈ ਕਿ ਪ੍ਰਦੇਸ਼ ਇਕਾਈ ਪਾਰਟੀ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਵਾਰਾਣਸੀ ਤੋਂ ਚੋਣ ਲੜਾਉਣ ਦੀ ਇੱਛੁਕ ਹੈ ਅਤੇ ਉਹ ਇਸਦੇ ਲਈ ਜਲਦ ਹੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਕ ਪ੍ਰਸਤਾਵ ਭੇਜੇਗੀ।

ਰਾਏ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਵੀ ਵਿਰੋਧੀ ਧਿਰ ਨੂੰ ਕਾਂਗਰਸ ਦੀ ਅਗਵਾਈ ’ਚ ਹੀ ਅਗਲੀਆਂ ਲੋਕ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਹਨ ਕਿਉਂਕਿ ਰਾਸ਼ਟਰੀ ਪੱਧਰ ਦੀ ਚੋਣ ’ਚ ਲੋਕ ਭਾਜਪਾ ਦਾ ਬਦਲ ਲੱਭਣਗੇ, ਜੋ ਨਿਸ਼ਚਿਤ ਤੌਰ ’ਤੇ ਕਾਂਗਰਸ ਹੀ ਹੈ। ਹਾਲ ਹੀ ’ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੇ ਰਾਏ ਨੇ ਐਤਵਾਰ ਨੂੰ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਪ੍ਰਿਯੰਕਾ ਜੀ ਬਨਾਰਸ ਤੋਂ ਲੋਕ ਸਭਾ ਚੋਣ ਲੜਨ। ਇਸਦੇ ਲਈ ਅਸੀਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਛੇਤੀ ਹੀ ਇਕ ਪ੍ਰਸਤਾਵ ਭੇਜਾਂਗੇ।’’ ਉਨ੍ਹਾਂ ਕਿਹਾ, ‘ਉਂਝ ਪ੍ਰਿਯੰਕਾ ਗਾਂਧੀ ਜਿਸ ਸੀਟ ਤੋਂ ਚੋਣ ਲੜਨਾ ਚਾਹੁੰਣ, ਲੜ ਸਕਦੇ ਹਨ। ਅਸੀਂ ਪੂਰੀ ਤਾਕਤ ਲਾ ਕੇ ਉਨ੍ਹਾਂ ਨੂੰ ਚੋਣ ਜਿਤਾਵਾਂਗੇ ਪਰ ਸਾਡੀ ਖਾਹਿਸ਼ ਹੈ ਕਿ ਉਹ ਵਾਰਾਣਸੀ ਤੋਂ ਮੈਦਾਨ ’ਚ ਉਤਰਨ।’’ ਵਾਰਾਣਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਹੈ।


Rakesh

Content Editor

Related News