ਪੀ.ਐੈੱਮ. ਮੋਦੀ ''ਤੇ ਕਾਂਗਰਸ ਨੇ ਟਵੀਟ ਕਰਕੇ ਕੀਤਾ ਹਮਲਾ, ਉਮਰ ਨੇ ਪ੍ਰਗਟਾਈ ਨਾਰਾਜ਼ਗੀ

07/15/2018 12:58:23 PM

ਸ਼੍ਰੀਨਗਰ— ਨੈਸ਼ਨਲ ਕਾਂਗਰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਜੇਲ 'ਚ ਬੰਦ ਸਾਬਕਾ ਪਾਕਿਸਤਾਨ ਪੀ.ਐੈੱਮ. ਨਵਾਜ ਸ਼ਰੀਫ ਬਾਰੇ 'ਚ ਕਾਂਗਰਸ ਦਾ ਟਵੀਟ ਨਿਰਾਸ਼ਾਜਨਕ ਹੈ।


ਉਮਰ ਅਬਦੁੱਲਾ ਨੇ ਇਕ ਟਵੀਟ 'ਚ ਕਿਹਾ, 'ਕਈ ਚੀਜ਼ਾਂ ਹਨ, ਜਿਸ ਨੂੰ ਲੈ ਕੇ ਮੈਂ ਪ੍ਰਧਾਨਮੰਤਰੀ ਮੋਦੀ ਦੀ ਆਲੋਚਨਾ ਕਰਾਂਗਾ ਪਰ ਪਾਕਿਸਤਾਨ ਦੇ ਨਾਲ ਭਾਰਤ ਦੇ ਸੰਬੰਧਾਂ 'ਚ ਸੁਧਾਰ ਦਾ ਯਤਨ ਨਿਸ਼ਚਿਤ ਰੂਪ 'ਚ ਉਨ੍ਹਾਂ 'ਚ ਇਕ ਨਹੀਂਂ ਹੈ। ਮੈਂ ਪਾਕਿਸਤਾਨ ਦੀ ਅੰਦਰੂਨੀ ਸਿਆਸਤ 'ਚ ਵੀ ਨਹੀਂ ਪੈਣਾ ਚਾਹੁੰਦਾ, ਜੋ ਇਸ ਟਵੀਟ ਨੂੰ ਹੋਰ ਵੀ ਨਿਰਾਸ਼ਾਜਨਕ ਬਣਾਉਂਦਾ ਹੈ।


ਦੱਸਣਾ ਚਾਹੁੰਦੇ ਹਾਂ ਕਿ ਕਾਂਗਰਸ ਨੇ ਪੀ.ਐੈੱਮ. ਮੋਦੀ ਅਤੇ ਨਵਾਜ਼ ਸ਼ਰੀਫ ਦੀ ਇਕ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ ਅਤੇ ਸਵਾਲ ਕੀਤਾ ਕਿ ਪ੍ਰਧਾਨਮੰਤਰੀ ਆਪਣੇ ਸਾਬਕਾ ਪਾਕਿਸਤਾਨੀ ਹਮਰੁਤਬਾ ਬਾਰੇ ਕੀ ਸੋਚਦੇ ਹਨ, ਜਿਸ ਨੂੰਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।  


Related News