ਨੋਟਬੰਦੀ ਦੇ 4 ਸਾਲ ਪੂਰੇ ਹੋਣ ''ਤੇ ਐਤਵਾਰ ਨੂੰ ‘ਵਿਸ਼ਵਾਸਘਾਤ ਦਿਵਸ'' ਮਨਾਏਗੀ ਕਾਂਗਰਸ

Saturday, Nov 07, 2020 - 10:41 PM (IST)

ਨੋਟਬੰਦੀ ਦੇ 4 ਸਾਲ ਪੂਰੇ ਹੋਣ ''ਤੇ ਐਤਵਾਰ ਨੂੰ ‘ਵਿਸ਼ਵਾਸਘਾਤ ਦਿਵਸ'' ਮਨਾਏਗੀ ਕਾਂਗਰਸ

ਨਵੀਂ ਦਿੱਲੀ : ਕਾਂਗਰਸ ਨੋਟਬੰਦੀ ਦੇ ਚਾਰ ਸਾਲ ਪੂਰੇ ਹੋਣ ਮੌਕੇ ਐਤਵਾਰ ਨੂੰ ‘ਵਿਸ਼ਵਾਸਘਾਤ ਦਿਵਸ' ਮਨਾਵੇਗੀ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੇ ਟਵੀਟ ਕੀਤਾ, ‘‘ਨੋਟਬੰਦੀ ਨੂੰ ਚਾਰ ਸਾਲ ਪੂਰੇ ਹੋ ਰਹੇ ਹਨ ਜੋ ਮੋਦੀ ਸਰਕਾਰ ਦਾ ਤਰਾਸਦੀ ਪੂਰਣ ਫ਼ੈਸਲਾ ਸੀ। ਕਾਂਗਰਸ 8 ਨਵੰਬਰ ਨੂੰ ‘ਵਿਸ਼ਵਾਸਘਾਤ ਦਿਵਸ' ਮਨਾਵੇਗੀ। 

ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਦਫਤਰ 'ਚ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਕਰ ਨੋਟਬੰਦੀ  ਦੇ ਮਾੜੇ ਪ੍ਰਭਾਵਾਂ ਬਾਰੇ ਜਨਤਾ ਨੂੰ ਦੱਸਾਂਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ, 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ 500 ਅਤੇ 1000 ਰੂਪਏ ਦੇ ਨੋਟ ਚਲਨ ਤੋਂ ਬਾਹਰ ਕਰ ਦਿੱਤੇ ਸਨ।


author

Inder Prajapati

Content Editor

Related News