19 ਨਵੇਂ ਰਾਜ ਸਭਾ ਮੈਂਬਰਾਂ ਨੇ ਚੁੱਕੀ ਸਹੁੰਚ, ਰਾਧਾਕ੍ਰਿਸ਼ਨਨ ਨੇ ਦਿੱਤੀ ਵਧਾਈ
Monday, Apr 06, 2026 - 01:49 PM (IST)
ਨਵੀਂ ਦਿੱਲੀ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ) ਦੇ ਨੇਤਾ ਸ਼ਰਦ ਪਵਾਰ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਸਮੇਤ 19 ਨਵੇਂ ਰਾਜ ਸਭਾ ਮੈਂਬਰਾਂ ਨੇ ਸੋਮਵਾਰ ਨੂੰ ਇੱਥੇ ਸਹੁੰ ਚੁੱਕੀ। ਰਾਜ ਸਭਾ ਦੇ ਸਪੀਕਰ ਸੀ.ਪੀ. ਰਾਧਾਕ੍ਰਿਸ਼ਨਨ ਦੀ ਮੌਜੂਦਗੀ 'ਚ ਨਵੇਂ ਮੈਂਬਰਾਂ ਨੇ ਸਹੁੰ ਚੁੱਕੀ। ਇਸ ਦੌਰਾਨ ਰਾਜ ਸਭਾ ਕਮਰੇ 'ਚ ਡਿਪਟੀ ਸਪੀਕਰ ਹਰੀਵੰਸ਼ ਅਤੇ ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਮੌਜੂਦ ਸਨ। ਸਦਨ 'ਚ ਵੱਖ-ਵੱਖ ਦਲਾਂ ਦੇ ਨੇਤਾ ਵੀ ਮੌਜੂਦ ਰਹੇ। ਨਵੇਂ ਰਾਜ ਸਭਾ ਮੈਂਬਰਾਂ 'ਚ 5 ਮਹਾਰਾਸ਼ਟਰ ਤੋਂ, 6 ਤਾਮਿਲਨਾਡੂ ਤੋਂ, 5 ਪੱਛਮੀ ਬੰਗਾਲ ਤੋਂ ਅਤੇ ਤਿੰਨ ਓਡੀਸ਼ਾ ਤੋਂ ਹਨ। ਮਹਾਰਾਸ਼ਟਰ ਤੋਂ ਭਾਜਪਾ ਦੀ ਨੇਤਾ ਮਾਇਆ ਚਿੰਤਾਮਨ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਉਸ ਤੋਂ ਬਾਅਦ ਪਵਾਰ ਵ੍ਹੀਲਚੇਅਰ 'ਤੇ ਸਹੁੰ ਚੁੱਕਣ ਲਈ ਪਹੁੰਚੇ। ਉੱਚ ਸਦਨ 'ਚ ਮਹਾਰਾਸ਼ਟਰ ਦੇ ਹੋਰ ਮੈਂਬਰਾਂ 'ਚ ਸਹੁੰ ਚੁੱਕਣ ਵਾਲਿਆਂ 'ਚ ਰਾਮਰਾਵ ਵਾਡਕੁਟੇ (ਭਾਜਪਾ), ਜੋਤੀ ਨਾਗਨਾਥ ਵਾਘਮਾਰੇ (ਸ਼ਿਵ ਸੈਨਾ) ਅਤੇ ਰਾਮਦਾਸ ਅਠਾਵਲੇ (ਆਰਪੀਆਈ-ਏ) ਸਨ।
ਓਡੀਸ਼ਾ ਤੋਂ ਰਾਜ ਸਭਾ ਮੈਂਬਰ ਵਜੋਂ ਮਨਮੋਹਨ ਸਾਮਲ (ਭਾਜਪਾ), ਸਨਰੂਪ ਮਿਸ਼ਰਾ (ਬੀਜੂ ਜਨਤਾ ਦਲ) ਅਤੇ ਦਿਲੀਪ ਕੁਮਾਰ ਰਾਏ (ਆਜ਼ਾਦ) ਨੇ ਸਹੁੰ ਚੁੱਕੀ, ਜਦੋਂ ਕਿ ਤਾਮਿਲਨਾਡੂ ਦਾ ਪ੍ਰਤੀਨਿਧੀਤੱਵ ਕਰਦੇ ਹੋਏ ਕਾਂਸਟੈਂਟਾਈਨ ਰਵਿੰਦਰਨ (ਦਰਮੁਕ), ਕ੍ਰਿਸਟੋਫਰ ਮਣੀਕਮ (ਕਾਂਗਰਸ), ਐੱਲ.ਕੇ. ਸੁਧੀਸ਼ (ਡੀਐੱਮਡੀਕੇ), ਐੱਮ. ਥੰਬੀਦੁਰਈ (ਅੰਨਾਦਰਮੁਕ), ਤਿਰੂਚੀ ਸ਼ਿਵਾ (ਦਰਮੁਕ) ਅਤੇ ਅੰਬੁਮਣੀ ਰਾਮਦਾਸ (ਪੀਐੱਮਕੇ) ਨੇ ਸਹੁੰ ਚੁੱਕੀ। ਪੱਛਮੀ ਬੰਗਾਲ ਤੋਂ ਬਾਬੁਲ ਸੁਪ੍ਰਿਆ ਬਰਾਲ (ਤ੍ਰਿਣਮੂਲ ਕਾਂਗਰਸ), ਬਿਸਵਜੀਤ ਸਿਨਹਾ (ਭਾਜਪਾ), ਮੇਨਕਾ ਗੁਰੂਸਵਾਮੀ (ਤ੍ਰਿਣਮੂਲ ਕਾਂਗਰਸ), ਰਾਜੀਵ ਕੁਮਾਰ (ਤ੍ਰਿਣਮੂਲ ਕਾਂਗਰਸ) ਅਤੇ ਰੁਕਮਣੀ ਮਲਿਕ (ਤ੍ਰਿਣਮੂਲ ਕਾਂਗਰਸ) ਨੇ ਸਹੁੰ ਚੁੱਕੀ। ਜ਼ਿਆਦਾਤਰ ਮੈਂਬਰਾਂ ਨੇ ਆਪਣੀ-ਆਪਣੀ ਖੇਤਰੀ ਭਾਸ਼ਾ 'ਚ ਸਹੁੰ ਚੁੱਕੀ। ਸਪੀਕਰ ਰਾਧਾਕ੍ਰਿਸ਼ਨਨ ਨੇ ਸਾਰੇ ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
