ਹੁਣ ਵਿਦੇਸ਼ਾਂ ਤੋਂ ਫੰਡ ਹਾਸਲ ਕਰ ਸਕੇਗੀ ਸ਼੍ਰੀ ਬਾਗੇਸ਼ਵਰ ਜਨ ਸੇਵਾ ਕਮੇਟੀ, ਕੇਂਦਰ ਨੇ ਦਿੱਤੀ ਮਨਜ਼ੂਰੀ
Thursday, Apr 16, 2026 - 12:10 PM (IST)
ਨਵੀਂ ਦਿੱਲੀ (ਏਜੰਸੀ)- ਗ੍ਰਹਿ ਮੰਤਰਾਲਾ ਨੇ ਸ਼੍ਰੀ ਬਾਗੇਸ਼ਵਰ ਜਨ ਸੇਵਾ ਕਮੇਟੀ ਨੂੰ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ (ਐੱਫਸੀਆਰਏ) ਦੇ ਅਧੀਨ ਰਜਿਸਟਰੇਸ਼ਨ ਪ੍ਰਦਾਨ ਕਰ ਦਿੱਤਾ ਹੈ, ਜਿਸ ਨਾਲ ਇਹ ਧਾਰਮਿਕ ਸੰਗਠਨ ਹੁਣ ਵਿਦੇਸ਼ੀ ਧਨ ਪ੍ਰਾਪਤ ਕਰਨ ਦੇ ਯੋਗ ਹੋ ਗਿਆ ਹੈ। ਇਹ ਕਮੇਟੀ 29 ਸਾਲਾ ਕਥਾਵਾਚਕ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਅਗਵਾਈ 'ਚ ਸੰਚਾਲਿਤ ਹੁੰਦੀ ਹੈ ਅਤੇ ਇਸ ਨੂੰ ਇਕ ਧਾਰਮਿਕ (ਹਿੰਦੂ), ਸੱਭਿਆਚਾਰਕ, ਆਰਥਿਕ, ਸਿੱਖਿਅਕ ਅਤੇ ਸਮਾਜਿਕ ਸੰਗਠਨ ਵਜੋਂ ਦੱਸਿਆ ਗਿਆ ਹੈ। ਬਾਗੇਸ਼ਵਰ ਧਾਮ ਦੀ ਵੈੱਬਸਾਈਟ ਅਨੁਸਾਰ, ਕਮੇਟੀ ਦੀ ਉਹ ਖਾਤਾਧਾਰਕ ਹੈ, ਜਿਸ ਦੇ ਮਾਧਿਅਮ ਨਾਲ ਲੋਕ ਸੰਗਠਨ ਵਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਸਮਰਥਨ ਲਈ ਯੋਗਦਾਨ ਕਰ ਸਕਦੇ ਹਨ। ਇਹ ਸੰਗਠਨ ਉਨ੍ਹਾਂ 38 ਸੰਸਥਾਵਾਂ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਇਸ ਸਾਲ ਗ੍ਰਹਿ ਮੰਤਰਾਲਾ ਨੇ ਵਿਦੇਸ਼ੀ ਧਨ ਪ੍ਰਾਪਤ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਇਨ੍ਹਾਂ 'ਚ ਰਾਮਕ੍ਰਿਸ਼ਨ ਮਠ ਬੋਲਪੁਰ, ਕਰਨਾਟਕ 'ਚ ਸ਼੍ਰੀ ਰਾਮਕ੍ਰਿਸ਼ਨ ਸ਼ਾਰਦਾ ਆਸ਼ਰਮ, ਪੂਰਨੀਆ 'ਚ ਰਾਮਕ੍ਰਿਸ਼ਨ ਮਠ, ਨਵੀਂ ਦਿੱਲੀ ਦੇ ਜਨਕਪੁਰੀ 'ਚ ਸ਼ਿਖਰ ਧਵਨ ਫਾਊਂਡੇਸ਼ਨ, ਐੱਨਆਈਆਈਟੀ ਫਾਊਂਡੇਸ਼ਨ ਅਤੇ ਐੱਚਸੀਐੱਲ ਫਾਊਂਡੇਸ਼ਨ ਸਮੇਤ ਹੋਰ ਸੰਸਥਾਵਾਂ ਸ਼ਾਮਲ ਹਨ। ਐੱਫਸੀਆਰਏ ਦੇ ਅਧੀਨ ਰਜਿਸਟਰੇਸ਼ਨ ਕਿਸੇ ਵੀ ਵਿਅਕਤੀ ਜਾਂ ਸੰਸਥਾ ਲਈ ਵਿਦੇਸ਼ੀ ਯੋਗਦਾਨ ਪ੍ਰਾਪਤ ਕਰਨ ਲਈ ਜ਼ਰੂਰੀ ਹੁੰਦੀ ਹੈ। ਇਸ ਲਈ ਸੰਬੰਧਤ ਸੰਸਥਾ ਦਾ ਸਪੱਸ਼ਟ ਸੱਭਿਆਚਾਰਕ, ਆਰਥਿਕ, ਸਿੱਖਿਅਕ, ਧਾਰਮਿਕ ਜਾਂ ਸਮਾਜਿਕ ਪ੍ਰੋਗਰਾਮ ਹੋਣਾ ਚਾਹੀਦਾ ਅਤੇ ਉਹ ਐੱਫਸੀਆਰਏ ਦੇ ਅਧੀਨ ਪਾਬੰਦੀਸ਼ੁਦਾ ਗਤੀਵਿਧੀਆਂ 'ਚ ਸ਼ਾਮਲ ਨਹੀਂ ਹੋਣੀ ਚਾਹੀਦੀ। ਐੱਫਸੀਆਰਏ ਦੇ ਅਧੀਨ ਇਹ ਰਜਿਸਟਰੇਸ਼ਨ 5 ਸਾਲਾਂ ਲਈ ਵੈਧ ਹੁੰਦੀ ਹੈ। ਮੌਜੂਦਾ ਸਮੇਂ ਲਗਭਗ 16,000 ਸੰਸਥਾਵਾਂ ਐੱਫਸੀਆਰਏ ਦੇ ਅਧੀਨ ਰਜਿਸਟਰਡ ਹਨ ਅਤੇ ਉਹ ਹਰ ਸਾਲ ਕਰੀਬ 22,000 ਕਰੋੜ ਰੁਪਏ ਦਾ ਵਿਦੇਸ਼ੀ ਅੰਸ਼ਦਾਨ ਪ੍ਰਾਪਤ ਕਰਦੀਆਂ ਹਨ, ਜਿਵੇਂ ਕਿ ਹਾਲ ਹੀ 'ਚ ਐਕਟ 'ਚ ਸੋਧ ਨਾਲ ਜੁੜੇ ਬਿੱਲ ਦੇ ਮਕਸਦਾਂ ਅਤੇ ਕਾਰਨਾਂ ਦੇ ਵੇਰਵੇ 'ਚ ਦੱਸਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
