ਮਹਾਰਾਸ਼ਟਰ ''ਚ ਰਾਸ਼ਟਰਪਤੀ ਸ਼ਾਸਨ : ਕਾਂਗਰਸ ਨੇ ਕਿਹਾ- ਰਾਜਪਾਲ ਨੇ ਸੰਵਿਧਾਨਕ ਪ੍ਰਕਿਰਿਆ ਦਾ ਬਣਾਇਆ ''ਮਜ਼ਾਕ''

11/12/2019 7:09:53 PM

ਨਵੀਂ ਦਿੱਲੀ — ਕਾਂਗਰਸ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫਾਰਿਸ਼ ਕਰਨ ਲਈ ਉਨ੍ਹਾਂ ਦੀ ਨਿੰਦਾ ਕੀਤੀ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ 'ਨਿਆਂ ਦੀ ਉਲੰਘਣਾ' ਕੀਤੀ ਹੈ ਅਤੇ ਸੰਵਿਧਾਨਕ ਪ੍ਰਕਿਰਿਆ ਦਾ ਮਜ਼ਾਕ ਬਣਾਇਆ ਹੈ।
ਕਾਂਗਰਸ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਮਹਾਰਾਸ਼ਟਰ ਦੇ ਰਾਜਪਾਲ 'ਤੇ ਰਾਕਾਂਪਾ, ਸ਼ਿਵ ਸੇਨਾ ਅਤੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਬਹੁਮਤ ਸਾਬਤ ਕਰਨ ਲਈ 'ਮਨ ਮਰਜ਼ੀ ਨਾਲ ਸਮਾਂ ਦੇਣ ਦਾ ਦੋਸ਼ ਵੀ ਲਗਾਇਆ। ਸੁਰਜੇਵਾਲਾ ਨੇ ਕਿਹਾ, 'ਇਹ ਬੇਇਮਾਨੀ ਨਾਲ ਭਰਿਆ ਹੋਇਆ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ।'
ਉਨ੍ਹਾਂ ਨੇ ਟਵੀਟ ਕਰ ਕਿਹਾ, 'ਰਾਜਪਾਲ ਕੋਸ਼ਿਆਰੀ ਨੇ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਦੀ ਸਿਫਾਰਿਸ਼ ਕਰਕੇ ਲੋਕਤਾਂਤਰਿਕ ਨਿਆਂ ਦੀ ਉਲੰਘਣਾ ਕੀਤੀ ਹੈ ਅਤੇ ਸੰਵਿਧਾਨਕ ਪ੍ਰਕਿਰਿਆ ਦਾ ਮਜ਼ਾਕ ਬਣਾਇਆ ਹੈ।' ਕੋਸ਼ਿਆਰੀ ਦੇ ਦਫਤਰ ਵੱਲੋਂ ਟਵਿਟਰ 'ਤੇ ਜਾਰੀ ਕੀਤੇ ਗਏ ਇਕ ਬਿਆਨ 'ਚ ਕਿਹਾ ਗਿਆ, 'ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸੰਵਿਧਾਨ ਦੇ ਅਨੁਰੂਪ ਸਰਕਾਰ ਦਾ ਗਠਨ ਨਹੀਂ ਕੀਤਾ ਜਾ ਸਕਦਾ ਹੈ। ਅੱਜ ਸੰਵਿਧਾਨ ਦੀ ਧਾਰਾ 356 ਦੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਰਿਪੋਰਟ ਭੇਜੀ ਹੈ।'


Inder Prajapati

Content Editor

Related News