ਚਿਦਾਂਬਰਮ ਨੂੰ 106 ਦਿਨ ਕੈਦ ''ਚ ਰੱਖਣਾ ਬਦਲੇ ਦੀ ਕਾਰਵਾਈ ਸੀ : ਰਾਹੁਲ

12/4/2019 3:55:38 PM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੂੰ 106 ਦਿਨਾਂ ਤੱਕ ਕੈਦ ਰੱਖਣਾ ਬਦਲੇ ਦੀ ਕਾਰਵਾਈ ਸੀ। ਉਨ੍ਹਾਂ ਨੇ ਇਹ ਟਿੱਪਣੀ ਸੁਪਰੀਮ ਕੋਰਟ ਤੋਂ ਸਾਬਕਾ ਵਿੱਤ ਮੰਤਰੀ ਨੂੰ ਆਈ.ਐੱਨ.ਐਕਸ. ਮੀਡੀਆ ਮਾਮਲੇ 'ਚ ਮਿਲੀ ਜ਼ਮਾਨਤ ਦੇ ਕੁਝ ਹੀ ਦੇਰ ਬਾਅਦ ਕੀਤੀ। ਜੱਜ ਆਰ. ਭਾਨੂੰਮਤੀ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਚਿਦਾਂਬਰਮ ਨੂੰ ਜ਼ਮਾਨਤ ਦਿੱਤੀ। 74 ਸਾਲਾ ਕਾਂਗਰਸ ਨੇਤਾ 21 ਅਕਤੂਬਰ ਤੋਂ ਹਿਰਾਸਤ 'ਚ ਸਨ। ਉਨ੍ਹਾਂ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਆਈ.ਐੱਨ.ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ।PunjabKesariਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਉਨ੍ਹਾਂ ਨੂੰ 16 ਅਕਤੂਬਰ ਨੂੰ ਧਨ ਸੋਧ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਰਾਹੁਲ ਨੇ ਕਿਹਾ,''ਮਾਨਯੋਗ ਪੀ. ਚਿਦਾਂਬਰਮ ਨੂੰ 106 ਦਿਨਾਂ ਤੱਕ ਕੈਦ 'ਚ ਰੱਖਣਾ ਬਦਲੇ ਦੀ ਕਾਰਵਾਈ ਕੀਤੀ ਸੀ। ਮੈਂ ਖੁਸ਼ ਹਾਂ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਨਿਰਪੱਖ ਸੁਣਵਾਈ 'ਚ ਖੁਦ ਨੂੰ ਨਿਰਦੋਸ਼ ਸਾਬਤ ਕਰਨਗੇ।''


DIsha

Edited By DIsha