UP ''ਚ ਕਾਂਗਰਸ ਇਕੱਲੇ ਚੋਣ ਲੜਨ ਦੀ ਕਰ ਰਹੀ ਪਲਾਨਿੰਗ: ਰਾਹੁਲ

01/09/2019 11:09:01 AM

ਨਵੀਂ ਦਿੱਲੀ-ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ (ਯੂ. ਪੀ) 'ਚ ਬਣ ਰਹੇ ਸਪਾ-ਬਸਪਾ ਗਠਜੋੜ 'ਚ ਕਾਂਗਰਸ ਨੂੰ ਸ਼ਾਮਿਲ ਨਾ ਕਰਨ 'ਤੇ ਰਾਹੁਲ ਗਾਂਧੀ ਨੇ ਯੂ. ਪੀ. 'ਚ ਇਕੱਲੇ ਚੋਣਾਂ ਲੜਨ ਦੇ ਸੰਕੇਤ ਦਿੱਤੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ) ਦੌਰੇ ਤੋਂ ਪਹਿਲਾਂ ਇਕ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਊ 'ਚ ਕਿਹਾ ਹੈ ਕਿ ਯੂ. ਪੀ 'ਚ ਕਾਂਗਰਸ ਇਕੱਲੇ ਲੋਕ ਸਭਾ ਚੋਣ ਲੜਨ ਦੀ ਪਲਾਨਿੰਗ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਮਹਾਂਰਾਸ਼ਟਰ, ਝਾਰਖੰਡ, ਬਿਹਾਰ ਅਤੇ ਤਾਮਿਲਨਾਡੂ 'ਚ ਗਠਜੋੜ 'ਤੇ ਚਰਚਾ ਕਰ ਰਹੀ ਹੈ। ਰਾਹੁਲ ਨੇ ਕਿਹਾ ਹੈ ਕਿ ਕਾਂਗਰਸ ਨੂੰ ਯੂ. ਪੀ. 'ਚ ਕਮਜ਼ੋਰ ਸਮਝਣ ਦੀ ਭੁੱਲ ਨਾ ਕਰਨਾ ਕਿਉਂਕਿ ਪਾਰਟੀ ਉੱਥੇ ਵੀ ਆਪਣੀ ਸਮਰੱਥਾ ਸਾਬਿਤ ਜਰੂਰ ਕਰੇਗੀ।

ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਸਾਡਾ ਪਹਿਲਾਂ ਉਦੇਸ਼ 2019 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣਾ ਹੈ। ਮੈਂ ਪੀ. ਐੱਮ. ਤੋਂ ਕਈ ਸਵਾਲ ਪੁੱਛੇ ਪਰ ਉਹ ਮੇਰੇ ਨਾਲ ਗੱਲ ਤੱਕ ਨਹੀਂ ਕਰਦੇ ਹਨ। ਗਾਂਧੀ ਨੇ ਕਿਹਾ ਹੈ ਕਿ ਬਿਨਾਂ ਨੌਕਰੀ ਵਾਲੇ ਵਿਕਾਸ ਦਾ ਕੋਈ ਮਤਲਬ ਨਹੀਂ ਹੈ। ਜਦੋਂ ਤੱਕ ਨੌਜਵਾਨ ਬੇਰੋਜਗਾਰ ਹੋਣਗੇ, ਉਦੋਂ ਤੱਕ ਵਿਕਾਸ ਦੀ ਗੱਲ ਕਰਨਾ ਗਲਤ ਹੈ।


Iqbalkaur

Content Editor

Related News