ਦੇਸ਼ ਦੇ ‘ਸਿਆਸੀ ਆਈਨੇ’ ’ਚ ਸਭ ਤੋਂ ਬੁਰਾ ਸਮਾਂ ਵੇਖ ਰਹੀ ਹੈ ਕਾਂਗਰਸ

03/13/2022 4:06:58 PM

ਨਵੀਂ ਦਿੱਲੀ (ਨੈਸ਼ਨਲ ਡੈਸਕ)– ਜਿਸ ਪਾਰਟੀ ਦੇ ਨੇਤਾਵਾਂ ਦੀ ਜ਼ੁਬਾਨ ’ਤੇ ਭਾਰਤ ਨੂੰ ਆਜ਼ਾਦ ਕਰਵਾਉਣ ਦੀ ਕਹਾਣੀ ਹਮੇਸ਼ਾ ਬੁਲੰਦ ਰਹਿੰਦੀ ਹੈ, ਅੱਜ ਓਹੀ ਕਾਂਗਰਸ ਪਾਰਟੀ ਸਿਆਸਤ ਦੇ ਆਈਨੇ ਵਿਚ ਆਪਣਾ ਸਭ ਤੋਂ ਬੁਰਾ ਸਮਾਂ ਵੇਖ ਰਹੀ ਹੈ। ਫਿਲਹਾਲ ਪਾਰਟੀ ਦੇ ਕੋਲ ਇਕ ਰਾਸ਼ਟਰੀ ਚੋਣ ਨਿਸ਼ਾਨ ਹੈ ਅਤੇ ਗੰਭੀਰ ਚੁਣੌਤੀਆਂ ਸਾਹਮਣੇ ਖੜ੍ਹੀਆਂ ਹਨ। ਹਾਲ ਹੀ ਵਿਚ ਹੋਈਆਂ 5 ਸੂਬਿਆਂ ਦੀਆਂ ਚੋਣਾਂ ਵਿਚ ਕਾਂਗਰਸ ਦੇ ਹੱਥੋਂ ਜਿਹੜਾ ਲੋਕ ਫਤਵਾ ਖਿਸਕ ਗਿਆ ਹੈ, ਉਸ ਨਾਲ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਇਹ ਪਾਰਟੀ ਨੂੰ ਕਿਹੜੀ ਰਾਹ ’ਤੇ ਲੈ ਜਾਵੇਗਾ। 

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਵਤਨ ਪਰਤੇ ਮੈਡੀਕਲ ਦੇ ਵਿਦਿਆਰਥੀਆਂ ਦਾ ਭਵਿੱਖ ਹੁਣ ਘੁੱਪ ਹਨ੍ਹੇਰੇ ’ਚ

ਜਦੋਂ ਸੋਨੀਆ ਗਾਂਧੀ ਨੇ 1998 ਵਿਚ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ ਤਾਂ ਕਾਂਗਰਸ ਸਿਰਫ 3 ਸੂਬਿਆਂ- ਮੱਧ ਪ੍ਰਦੇਸ਼, ਓਡਿਸ਼ਾ ਅਤੇ ਮਿਜ਼ੋਰਮ ਵਿਚ ਸੱਤਾ ’ਤੇ ਕਾਬਜ਼ ਸੀ। ਇਸੇ ਸਫਰ ਦੌਰਾਨ 2004 ’ਚ ਕਾਂਗਰਸ ਸੱਤਾ ਵਿਚ ਪਰਤੀ ਸੀ। 2014 ’ਚ ਇਹ 9 ਸੂਬਿਆਂ ’ਤੇ ਕਾਬਜ਼ ਸੀ ਅਤੇ ਹੁਣ ਲਗਭਗ 7 ਸਾਲਾਂ ਦੀ ਤੁਲਨਾ ਵਿਚ ਇਹ ਸਿਰਫ 2 ਸੂਬਿਆਂ- ਰਾਜਸਥਾਨ ਅਤੇ ਛੱਤੀਸਗੜ੍ਹ ਤੱਕ ਹੀ ਸਿਮਟ ਕੇ ਰਹਿ ਗਈ ਹੈ।

ਪ੍ਰਿਯੰਕਾ ਨੂੰ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਨਾਕਾਮ
ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਅਪਮਾਨ ਝੱਲਣਾ ਪਿਆ ਹੈ। ਪ੍ਰਿਯੰਕਾ ਗਾਂਧੀ ਵਾਡਰਾ ਨੂੰ ਬ੍ਰਾਂਡ ਬਣਾਉਣ ਦੀ ਕਾਂਗਰਸ ਦੀ ਕੋਸ਼ਿਸ਼ ਹੁਣ ਬੇਕਾਰ ਹੋ ਚੁੱਕੀ ਹੈ।  2019 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਇਕ ਜੋਸ਼ ਦੇ ਨਾਲ ਆਈ ਅਤੇ ਉਨ੍ਹਾਂ ਨੂੰ ਜਨਵਰੀ ਵਿਚ ਹੀ ਯੂ. ਪੀ. ਦਾ ਇੰਚਾਰਜ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ। ਇਸ ਲਈ ਪਾਰਟੀ ਦੇ ਕਈ ਲੋਕਾਂ ਨੂੰ ਉਨ੍ਹਾਂ ਕੋਲੋਂ ਉਮੀਦ ਸੀ। ਪਾਰਟੀ ਨੇ ਇਨ੍ਹਾਂ ਸਾਰੇ ਸਾਲਾਂ ਵਿਚ ਕੋਈ ਸਾਰਥਕ ਆਤਮ ਨਿਰੀਖਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਸੂਬਿਆਂ ਵਿਚ ਵੋਟਰਾਂ ਦਰਮਿਆਨ ਕਾਂਗਰਸ ਦੇ ਉਨ੍ਹਾਂ ਨੇਤਾਵਾਂ ਦੀ ਗੈਰ-ਹਾਜ਼ਰੀ ਹੋਣ ਲੱਗੀ ਹੈ, ਜਿਨ੍ਹਾਂ ਦੀ ਜ਼ਮੀਨ ’ਤੇ ਪਕੜ ਮਜ਼ਬੂਤ ਹੈ। ਤਾਜ਼ਾ ਚੁਣੌਤੀ ਹੁਣ ਆਮ ਆਦਮੀ ਪਾਰਟੀ ਵਲੋਂ ਆਈ ਹੈ। ‘ਆਪ’ ਨੇ ਪੰਜਾਬ ਦੇ ਵੋਟਰਾਂ ਨੂੰ ਦਿੱਲੀ ਮਾਡਲ ਦਾ ਸੁਪਨਾ ਵਿਖਾਇਆ ਅਤੇ ਉਸ ’ਚ ਕਾਮਯਾਬ ਹੋ ਗਏ। ਇਸ ਦੇ ਉਲਟ ਕਾਂਗਰਸ ਆਪਣੇ ਇਕ ਮਾਡਲ ਦਾ ਰਾਗ ਅਲਾਪ ਦੀ ਹੀ ਰਹਿ ਗਈ।

ਇਹ ਵੀ ਪੜ੍ਹੋ: ਯੂਕ੍ਰੇਨ-ਰੂਸ ਜੰਗ ਨੇ 25 ਲੱਖ ਲੋਕਾਂ ਨੂੰ ਬਣਾਇਆ ਸ਼ਰਨਾਰਥੀ, ਯੂਨਾਈਟਿਡ ਸਿੱਖਸ ਇੰਝ ਕਰ ਰਿਹੈ ਮਦਦ

ਕੇਂਦਰ ’ਚ ਕਾਂਗਰਸ ਨੂੰ ‘ਆਪ’ ਅਤੇ ਤ੍ਰਿਣਮੂਲ ਦੀ ਚੁਣੌਤੀ
ਦੇਸ਼ ਵਿਚ ਤਾਜ਼ਾ ਸਿਆਸੀ ਸਮੀਕਰਣਾਂ ਕਾਰਨ ਹੁਣ ‘ਆਪ’ ਅਤੇ ਤ੍ਰਿਣਮੂਲ ਕਾਂਗਰਸ ਵਿਰੋਧੀ ਧਿਰਾਂ ਵਿਚ ਕੇਂਦਰੀ ਧਰੁਵ ਹੋਣ ਦੇ ਕਾਂਗਰਸ ਦੇ ਦਾਅਵੇ ਨੂੰ ਚੁਣੌਤੀ ਦੇਣਾ ਜਾਰੀ ਰੱਖੇਗੀ। ਹਾਲਾਂਕਿ ਤ੍ਰਿਣਮੂਲ ਕਾਂਗਰਸ ਦੀ ਗੋਆ ਦੀ ਚਾਲ ਖਰਾਬ ਹੋ ਗਈ ਪਰ ਐੱਨ. ਸੀ. ਪੀ. ਵਰਗੀਆਂ ਸਹਿਯੋਗੀ ਪਾਰਟੀਆਂ ਅਤੇ ਰਾਜਦ ਵਰਗੇ ਦੋਸਤਾਂ ਸਮੇਤ ਕਈ ਪਾਰਟੀਆਂ ਨੂੰ ਲੱਗਦਾ ਹੈ ਕਿ ਭਾਜਪਾ ਵਿਰੋਧੀ ਸਮੂਹ ਨੂੰ ਸ਼ੈਲੀ, ਸਾਰ ਅਤੇ ਲੀਡਰਸ਼ਿਪ ਵਿਚ ਇਕ ਨਵੇਂ ਰੂਪ ਦੀ ਲੋੜ ਹੈ। ਸਮਾਜਵਾਦੀ ਪਾਰਟੀ ਵਾਂਗ ਕਈ ਖੇਤਰੀ ਪਾਰਟੀਆ ਹੁਣ ਕਾਂਗਰਸ ਦੇ ਨਾਲ ਗਠਜੋੜ ਕਰਨ ਲਈ ਅਣ-ਇਛੁੱਕ ਦਿਖਾਈ ਦਿੰਦੀਆਂ ਹਨ ਕਿਉਂਕਿ ਉਹ ਇਸ ਨੂੰ ਸਾਮਾਨ ਦੇ ਰੂਪ ਵਿਚ ਦੇਖਦੇ ਹਨ।

ਇਹ ਵੀ ਪੜ੍ਹੋ: ਹਰਿਆਣਾ ਅਤੇ ਪੰਜਾਬ ’ਚ ‘ਪੈਰ’ ਨਹੀਂ ਟਿਕਾ ਸਕਿਆ ‘ਹਾਥੀ’

7 ਸਾਲਾਂ ਵਿਚ 5 ਸੂਬਿਆਂ ’ਚ ਸੀ ਕਾਂਗਰਸ ਸਰਕਾਰ
ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ 7 ਸਾਲਾਂ ਵਿਚ ਕਾਂਗਰਸ ਸਿਰਫ 5 ਸੂਬਾਈ ਸਰਕਾਰਾਂ ਬਣਾਉਣ ਵਿਚ ਸਮਰੱਥ ਰਹੀ ਹੈ, ਜਿਨ੍ਹਾਂ ਵਿਚ 2016 ਵਿਚ ਕੇਂਦਰ ਸ਼ਾਸਿਤ ਸੂਬੇ ਪੁੱਡੂਚੇਰੀ, 2017 ਵਿਚ ਪੰਜਾਬ ਅਤੇ 2018 ਵਿਚ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਸ਼ਾਮਲ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਇਕਜੁਟਤਾ ਲਈ 3-ਜੀ ਯਾਨੀ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਖਿਲਾਫ ਜੀ-23 ਦੇ ਤਰਕਸ਼ ਵਿਚ ਕਈ ਹੋਰ ਤੀਰ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਕ ਵਾਰ ਫਿਰ ਤੋਂ ਗਾਂਧੀ ਪਰਿਵਾਰ ਦੇ ਰੁਤਬੇ ਨੂੰ ਘੱਟ ਕਰਨ ਲਈ ਇਕ ਸਮੂਹਕ ਲੀਡਰਸ਼ਿਪ ਮਾਡਲ ਸਥਾਪਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਫਿਲਹਾਲ ਵੇਖਣਾ ਇਹ ਹੋਵੇਗਾ ਕਿ ਜੀ-23 ਦਾ ਹਿੱਸਾ ਹੋਣ ਵਾਲਿਆਂ ਤੋਂ ਇਲਾਵਾ ਕੋਈ ਨੇਤਾ ਇਸ ’ਤੇ ਬੋਲਣ ਦੀ ਹਿੰਮਤ ਦਿਖਾ ਸਕਦਾ ਹੈ ਜਾਂ ਨਹੀਂ।


Tanu

Content Editor

Related News