ਰਾਹੁਲ ਦਾ ਕੇਂਦਰ ''ਤੇ ਨਿਸ਼ਾਨਾ ਕਿਹਾ- ਮੋਦੀ ਜੀ ਚੱਲਾ ਰਹੇ ਹਨ ''ਸਰਕਾਰੀ ਕੰਪਨੀ ਵੇਚੋ'' ਮੁਹਿੰਮ

09/08/2020 11:31:07 AM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਕ ਵਾਰ ਫਿਰ ਤਿੱਖਾ ਹਮਲਾ ਬੋਲਿਆ ਹੈ। ਰਾਹੁਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਨਤਕ ਖੇਤਰ ਦੀਆਂ ਕੰਪਨੀਆਂ ਦਾ ਨਿੱਜੀਕਰਨ ਕਰ ਕੇ ਖਜ਼ਾਨੇ ਨੂੰ ਭਰਨ 'ਚ ਜੁਟੇ ਹਨ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ,''ਮੋਦੀ ਜੀ, 'ਸਰਕਾਰੀ ਕੰਪਨੀ ਵੇਚੋ' ਮੁਹਿੰਮ ਚੱਲਾ ਰਹੇ ਹਨ। ਖੁਦ ਦੀ ਬਣਾਈ ਆਰਥਿਕ ਬੇਹਾਲੀ ਦੀ ਭਰਪਾਈ ਲਈ ਦੇਸ਼ ਦੀ ਜਾਇਦਾਦ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਵੇਚਿਆ ਜਾ ਰਿਹਾ ਹੈ। ਜਨਤਾ ਦੇ ਭਵਿੱਖ ਅਤੇ ਭਰੋਸਾ ਨੂੰ ਨਜ਼ਰਅੰਦਾਜ ਕਰ ਕੇ ਐੱਲ.ਆਈ.ਸੀ. ਨੂੰ ਵੇਚਣਾ ਮੋਦੀ ਸਰਕਾਰ ਦੀ ਇਕ ਹੋਰ ਸ਼ਰਮਨਾਕ ਕੋਸ਼ਿਸ਼ ਹੈ।'' ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖਬਰ ਵੀ ਪੋਸਟ ਕੀਤੀ ਹੈ, ਜਿਸ 'ਚ ਲਿਖਿਆ ਹੈ,''ਐੱਲ.ਆਈ.ਸੀ. 'ਚ 25 ਫੀਸਦੀ ਹਿੱਸੇਦਾਰੀ ਵੇਚ ਕੇ ਖਜ਼ਾਨਾ ਭਰੇਗੀ ਕੇਂਦਰ ਸਰਕਾਰ।''

PunjabKesariਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਸੋਮਵਾਰ ਸਵੇਰੇ ਰਾਹੁਲ ਨੇ ਟਵੀਟ ਕਰ ਕੇ ਕਿਹਾ,''ਹਰ ਗਲਤ ਦੌੜ 'ਚ ਦੇਸ਼ ਅੱਗੇ ਹਨ-  ਕੋਰੋਨਾ ਇਨਫੈਕਸ਼ਨ ਦੇ ਅੰਕੜੇ ਹੋਣ ਜਾਂ ਜੀ.ਡੀ.ਪੀ. 'ਚ ਗਿਰਾਵਟ।'' ਰਾਹੁਲ ਨੇ ਮੋਦੀ ਸਰਕਾਰ ਦੀ ਤੁਲਨਾ 'ਸ਼ੁਤੁਰਮੁਰਗ' ਨਾਲ ਕਰਦੇ ਹੋਏ ਕਿਹਾ ਕਿ ਉਹ ਦੇਸ਼ ਨੂੰ ਆਫ਼ਤ 'ਚ ਪਾ ਕੇ ਹੱਲ ਨਹੀਂ ਲੱਭਦੀ। ਉਨ੍ਹਾਂ ਨੇ ਲਿਖਿਆ,''ਮੋਦੀ ਸਰਕਾਰ ਦੇਸ਼ ਨੂੰ ਆਫ਼ਤ 'ਚ ਪਹੁੰਚਾ ਕੇ ਹੱਲ ਲੱਭਣ ਦੀ ਬਜਾਏ ਸ਼ੁਤੁਰਮੁਰਗ ਬਣ ਜਾਂਦੀ ਹੈ।''


DIsha

Content Editor

Related News