MP ; ਕਾਂਗਰਸੀ ਆਗੂ ਨੇ ਚੁੱਕਿਆ ਖ਼ੌਫ਼ਨਾਕ ਕਦਮ, ''ਨੋਟ'' ਲਿਖ ਗਲ਼ ਲਾ ਲਈ ਮੌਤ
Tuesday, Dec 16, 2025 - 10:12 AM (IST)
ਨੈਸ਼ਨਲ ਡੈਸਕ- ਕਾਂਗਰਸੀ ਨੇਤਾ ਤੇ ਸਾਬਕਾ ਕੌਂਸਲਰ ਜ਼ਾਹਿਦ ਉਦੀਨ ਸਿੱਦੀਕੀ (80) ਨੇ ਸੋਮਵਾਰ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਦੇ ਭੰਡੇਰ ਕਸਬੇ ’ਚ ਆਪਣੇ ਘਰ ’ਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਹ ਪੇਸ਼ੇ ਤੋਂ ਨੋਟਰੀ ਸੀ। ਪੁਲਸ ਨੂੰ ਇਕ ਸੁਸਾਈਡ ਨੋਟ ਮਿਲਿਆ ਹੈ। ਇਸ ’ਚ ਜ਼ਾਹਿਦ ਨੇ ਆਪਣੀ ਖੁਦਕੁਸ਼ੀ ਲਈ ਲਕਸ਼ਮੀ ਨਾਰਾਇਣ ਨਾਂ ਦੇ ਇਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਨੋਟ ’ਚ ਜ਼ਾਹਿਦ ਨੇ ਲਿਖਿਆ ਹੈ ਕਿ ਲਕਸ਼ਮੀ ਨਾਰਾਇਣ ਗ੍ਰਾਮੀਣ ਬੈਂਕ ’ਚ ਕੰਮ ਕਰਦਾ ਸੀ। ਉਸ ਨੇ ਉਸ ਨੂੰ ਕਈ ਹਲਫ਼ਨਾਮੇ ਬਣਾਉਣ ਲਈ ਕਿਹਾ ਜਿਨ੍ਹਾਂ ਦੀ ਬਾਅਦ ’ਚ ਦੁਰਵਰਤੋਂ ਕੀਤੀ ਗਈ। ਨੋਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਹਲਫ਼ਨਾਮਿਆਂ ਦੇ ਆਧਾਰ ’ਤੇ ਬੈਂਕ ਤੋਂ ਜਾਅਲੀ ਕਰਜ਼ੇ ਲਏ ਗਏ। ਇਸ ਕਾਰਨ ਉਹ ਲਗਾਤਾਰ ਮਾਨਸਿਕ ਤਣਾਅ ਦਾ ਸ਼ਿਕਾਰ ਸੀ।
