ਕਾਂਗਰਸ ਨੇਤਾ ਮੌਵਿਨ ਗੋਡਿਨਹੋ ਵਿਧਾਨ ਸਭਾ ਤੋਂ ਅਸਤੀਫਾ ਦੇਣ ਉਪਰੰਤ ਹੋਏ ਭਾਜਪਾ ''ਚ ਸ਼ਾਮਲ

12/16/2016 4:54:58 PM

ਪਣਜੀ— ਗੋਆ ''ਚ ਕਾਂਗਰਸ ਦੇ ਵਿਸ਼ੇਸ਼ ਨੇਤਾ ਮੌਵਿਨ ਗੋਡਿਨਹੋ ਨੇ ਗੋਆ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਜਪਾ ''ਚ ਸ਼ਾਮਲ ਹੋ ਗਏ ਹਨ। ਉਹ ਡਾਬੋਲਿਮ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਹਨ। ਸੂਬਾ ਵਿਧਾਨ ਮੰਡਲ ਸਕੱਤਰ ਨੀਲਕਾਂਤ ਸੁਭੇਦਾਰ ਨੇ ਕਿਹਾ ਕਿ ਗੋਡਿਨਹੋ ਨੇ ਆਪਣਾ ਅਸਤੀਫਾ ਅੱਜ ਸਪੀਕਰ ਨੂੰ ਸੌਂਪ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਆਪਣਾ ਅਸਤੀਫਾ ਦੇਣ ਦੇ ਬਾਅਦ ਗੋਡਿਨਹ ਨੇ ਕਿਹਾ ਕਿ ਉਹ ਕਾਂਗਰਸ ਦੇ ਕੰਮਕਾਜ ਤੋਂ ਨਾਖੁਸ਼ ਸੀ। ਨਾਲ ਹੀ ਉਨ੍ਹਾਂ ਨੇ ਭਾਜਪਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ, ''ਮੈਂ ਕਾਂਗਰਸ ਦਾ ਇਕ ਇਮਾਨਦਾਰ ਕਾਰਜਕਰਤਾ ਹਾਂ ਪਰ ਮੈਂ ਪਾਰਟੀ ਦੇ ਕੰਮਕਾਜ ਤੋਂ ਖੁਸ਼ ਨਹੀਂ ਸੀ। ਗੋਡਿਨਹ ਨੇ ਕਿਹਾ, ''ਮੈਂ ਭਾਜਪਾ ਨੂੰ ਇਕ ਇਸ ਤਰ੍ਹਾਂ ਦੀ ਪਾਰਟੀ ਦੇ ਰੂਪ ''ਚ ਦੇਖਦਾ ਹਾਂ ਜੋ ਲੋਕਾਂ ਦੇ ਕਲਿਆਣ ਦੇ ਲਈ ਕੰਮ ਕਰਦੀ ਹੈ। ਗੋਡਿਨਹ ਵਿਧਾਨ ਸਭਾ ''ਚ ਡਿਪਟੀ ਸਪੀਕਰ ਅਤੇ ਸੂਬੇ ''ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ''ਚ ਊਰਜਾ ਮੰਤਰੀ ਰਹਿ ਚੁੱਕੇ ਹਨ।

Related News