ਕਾਂਗਰਸ ਦਾ ਦੋਸ਼ : ਚੋਕਸੀ ਨੂੰ ਬਚਾਉਣ ਲਈ ਜੇਤਲੀ ਦੀ ਬੇਟੀ ਨੇ ਲਏ 24 ਲੱਖ

Tuesday, Oct 23, 2018 - 08:41 AM (IST)

ਨਵੀਂ ਦਿੱਲੀ– 5 ਸੂਬਿਆਂ ’ਚ ਹੋਣ ਵਾਲੀ ਚੋਣ ਜੰਗ ਤੋਂ ਪਹਿਲਾਂ ਕਾਂਗਰਸ ਦਾ ਮੋਦੀ ਸਰਕਾਰ ’ਤੇ ਹਮਲਾ ਤੇਜ਼ ਹੋ ਗਿਆ ਹੈ। ਸੋਮਵਾਰ ਨੂੰ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ’ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਮੇਹੁਲ ਚੋਕਸੀ, ਨੀਰਵ ਮੋਦੀ, ਵਿਜੇ ਮਾਲਿਆ ਨਾਲ ਜੁੜੇ ਮਾਮਲਿਆਂ ਨੂੰ ਆਧਾਰ ਬਣਾਉਂਦਿਆਂ ਕਿਹਾ ਕਿ ਅਰੁਣ ਜੇਤਲੀ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸਚਿਨ ਪਾਇਲਟ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦਾ ਪੈਸਾ ਲੁੱਟਣ ਵਾਲੇ ਲੋਕਾਂ ਦੀ ਮਦਦ ਕਰ ਰਹੀ ਹੈ। ਸਰਕਾਰ ਦੇ ਕੋਲ ਪਿਛਲੇ ਸਾਢੇ 3 ਸਾਲ ਤੋਂ ਪੰਜਾਬ ਨੈਸ਼ਨਲ ਬੈਂਕ ’ਚ ਚੱਲ ਰਹੇ ਘਪਲੇ ਦੀ ਜਾਣਕਾਰੀ ਸੀ ਪਰ ਉਨ੍ਹਾਂ ਕੋਈ ਐਕਸ਼ਨ ਨਹੀਂ ਲਿਆ। ਉਨ੍ਹਾਂ ਕਿਹਾ ਕਿ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨੇ ਘਪਲਾ ਕੀਤਾ ਅਤੇ ਸਰਕਾਰ ਇਨ੍ਹਾਂ ਨੂੰ ਰੋਕਣ ਵਿਚ ਨਾਕਾਮ ਰਹੀ।

PunjabKesari
ਸੱਤਾ ਨਾਲ ਜੁੜੇ ਲੋਕ ਹੀ ਭਗੌੜੇ ਲੋਕਾਂ ਦੀ ਵਕਾਲਤ ਕਰਨ ਲਈ ਆਉਂਦੇ ਹਨ ਅੱਗੇ-ਸਚਿਨ ਪਾਇਲਟ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਅਰੁਣ ਜੇਤਲੀ ਦੀ ਬੇਟੀ ਸੋਨਾਲੀ ਜੇਤਲੀ ਅਤੇ ਉਸਦੇ ਪਤੀ ਨੂੰ ਮੇਹੁਲ ਚੋਕਸੀ ਦੀ ਕੰਪਨੀ ਨੇ 24 ਲੱਖ ਰੁਪਏ ਵਿਚ ਬਤੌਰ ਰਿਟੇਨਰ ਹਾਇਰ ਕੀਤਾ। ਬਾਅਦ ਵਿਚ ਇਹ 24 ਲੱਖ ਵਾਪਸ ਮੋੜ ਦਿੱਤੇ ਗਏ ਪਰ ਸਵਾਲ ਹੈ ਕਿ ਸੱਤਾ ਨਾਲ ਜੁੜੇ ਲੋਕ ਹੀ ਭਗੌੜੇ ਲੋਕਾਂ ਦੀ ਵਕਾਲਤ ਕਰਨ ਲਈ ਕਿਉਂ ਅੱਗੇ ਆਉਂਦੇ ਹਨ। ਪਹਿਲਾਂ ਪੈਸਾ ਲੈ ਕੇ ਭਜਾ ਦਿਓ, ਫਿਰ ਕਾਨੂੰਨੀ ਹਿਫਾਜ਼ਤ ਦਿਓ। ਉਨ੍ਹਾਂ ਕਿਹਾ ਕਿ ਮੇਹੁਲ ਦੀ ਇਕ ਫਰਾਡ ਕੰਪਨੀ ਦਾ ਬਚਾਅ ਕਰਨ ਲਈ ਕਿਉਂ ਵਿੱਤ ਮੰਤਰੀ ਦੀ ਬੇਟੀ ਦੀ ਫਰਮ ਨੂੰ ਹਾਇਰ ਕੀਤਾ। ਇਸਦੇ ਪਿੱਛੇ ਪੂਰੀ ਸਾਜ਼ਿਸ਼ ਹੈ।

 
ਮੇਹੁਲ ਮਾਮਲੇ ’ਚ ਅਸਤੀਫਾ ਦੇਣ ਜੇਤਲੀ : ਕਾਂਗਰਸ
ਕਾਂਗਰਸ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮੇਹੁਲ ਚੋਕਸੀ ਵਲੋਂ ਕੀਤੇ ਬੈਂਕ ਘਪਲੇ ਦੀ ਜਾਣਕਾਰੀ ਸੀ ਪਰ ਉਨ੍ਹਾਂ ਦੀ ਬੇਟੀ ਅਤੇ ਜਵਾਈ ਦੇ ਹਿੱਤ ’ਚ ਕਾਰਵਾਈ ਕਰਨ ਦੀ ਬਜਾਏ ਉਸਦੇ ਵਿਦੇਸ਼ ਦੌੜਨ ਦੀ ਸਾਜ਼ਿਸ਼ ਰਚੀ  ਗਈ।
ਇਸ ਲਈ ਨੈਤਿਕਤਾ ਦੇ ਆਧਾਰ ’ਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਸੀ. ਬੀ. ਆਈ. ਨੇ ਮੇਹੁਲ ਚੋਕਸੀ ਦੇ ਖਿਲਾਫ ਬੈਂਕ ਘਪਲੇ ’ਚ ਇਸ ਸਾਲ 31 ਜਨਵਰੀ ਨੂੰ ਪਹਿਲੀ ਐੱਫ. ਆਈ. ਆਰ. ਦਰਜ ਕੀਤੀ ਸੀ ਅਤੇ ਫਿਰ 20 ਫਰਵਰੀ ਨੂੰ ਜੇਤਲੀ ਦੀ ਬੇਟੀ ਅਤੇ  ਜਵਾਈ ਦੀ ਫਰਮ ਨੇ ਚੁੱਪਚਾਪ 24 ਲੱਖ ਰੁਪਏ ਵਾਪਸ ਗੀਤਾਂਜਲੀ ਜੈਮਸ ਲਿਮਟਿਡ ਦੇ ਖਾਤੇ ’ਚ ਜਮ੍ਹਾ ਕਰਵਾ ਦਿੱਤੇ। 


Related News