ਕਾਂਗਰਸ ਨੇ ਪਵਨ ਖੇੜਾ ਨੂੰ ਮੀਡੀਆ ਅਤੇ ਪ੍ਰਚਾਰ ਦੀ ਕਮਾਨ ਸੌਂਪੀ

Saturday, Jun 18, 2022 - 02:29 PM (IST)

ਕਾਂਗਰਸ ਨੇ ਪਵਨ ਖੇੜਾ ਨੂੰ ਮੀਡੀਆ ਅਤੇ ਪ੍ਰਚਾਰ ਦੀ ਕਮਾਨ ਸੌਂਪੀ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਵਨ ਖੇੜਾ ਨੂੰ ਪਾਰਟੀ ਦੇ ਨਵੇਂ ਸੰਚਾਰ ਵਿਭਾਗ 'ਚ ਮੀਡੀਆ ਅਤੇ ਪ੍ਰਚਾਰ ਮੁਖੀ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਰਣਦੀਪ ਸੁਰਜੇਵਾਲਾ ਦੀ ਜਗ੍ਹਾ ਜੈਰਾਮ ਰਮੇਸ਼ ਨੂੰ ਸੰਚਾਰ ਇੰਚਾਰਜ ਅਤੇ ਅਖਿਲ ਭਾਰਤੀ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦਾ ਜਨਰਲ ਸਕੱਤਰ ਨਿਯੁਕਤ ਕੀਤਾ ਸੀ। 

ਇਹ ਵੀ ਪੜ੍ਹੋ : ਸੈਰ-ਸਪਾਟੇ ਦਾ ਖਾਮੀਆਜ਼ਾ ਭੁਗਤ ਰਹੇ ਹਨ ਹਿੱਲ ਸਟੇਸ਼ਨ

ਪਾਰਟੀ ਨੇ ਪਿਛਲੇ ਮਹੀਨੇ ਉਦੇਪੁਰ 'ਚ ਹੋਏ ਤਿੰਨ ਦਿਨਾਂ ਚਿੰਤਨ ਕੈਂਪ 'ਚ ਲੋਕਾਂ ਨਾਲ ਬਿਹਤਰ ਜੁੜਾਵ ਕਾਇਮ ਕਰਨ ਅਤੇ ਸੰਚਾਰ ਰਣਨੀਤੀ 'ਚ ਪਵਨ ਖੇੜਾ ਨੂੰ ਨਵੇਂ ਸੰਚਾਰ ਵਿਭਾਗ 'ਚ ਮੀਡੀਆ ਅਤੇ ਪ੍ਰਚਾਰ ਪ੍ਰਧਾਨ ਨਿਯੁਕਤ ਕਰਨ ਦੇ ਫ਼ੈਸਲੇ ਨੂੰ ਤੁਰੰਤ ਪ੍ਰਭਾਵ ਤੋਂ ਮਨਜ਼ੂਰੀ ਦੇ ਦਿੱਤੀ ਹੈ।'' ਖੇੜਾ ਹੁਣ ਤੱਕ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News