ਕਾਂਗਰਸ ਦਾ ਦੋਸ਼-ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਮੋਦੀ ਸਰਕਾਰ

Wednesday, Jul 26, 2017 - 06:29 PM (IST)

ਨਵੀਂ ਦਿੱਲੀ— ਕਾਂਗਰਸ ਨੇ ਸਰਕਾਰ 'ਤੇ ਸੰਸਦ 'ਚ 'ਤਾਨਾਸ਼ਾਹੀ ਰਵੱਈਆ' ਅਪਣਾਉਣ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਪ੍ਰਧਾਨਮੰਰਤੀ ਨਰਿੰਦਰ ਮੋਦੀ ਗਊ ਰੱਖਿਆ ਦੇ ਨਾਮ 'ਤੇ ਲੋਕਾਂ ਦੀ ਕੁੱਟਮਾਰ, ਕਤਲ ਅਤੇ ਕਿਸਾਨਾਂ ਦੀ ਹਾਲਤ ਆਦਿ ਮੁੱਦਿਆਂ 'ਤੇ ਸੰਸਦ ਚੁੱਪੀ ਕਿਉਂ ਧਾਰਨ ਕਿਤੇ ਬੈਠੇ ਹਨ। ਪ੍ਰਧਾਨਮੰਤਰੀ ਨੂੰ ਇਨ੍ਹਾਂ ਮਹੱਤਵਪੂਰਨ ਮੁੱਦਿਆਂ 'ਤੇ ਸਦਨ 'ਚ ਆਪਣਾ ਬਿਆਨ ਦੇ ਕੇ ਚੁੱਪੀ ਤੋੜਨੀ ਚਾਹੀਦੀ ਹੈ। ਕਾਂਗਰਸ ਨੇਤਾ ਮਲਿਕਾਰਜੁਨ ਖਡਗੇ ਨੇ ਅੱਜ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੇ ਤਾਨਾਸ਼ਾਹੀ ਸੁਭਾਅ ਅਪਣਾ ਰੱਖਿਆ ਹੈ ਤਾਂ ਜੋ ਲੋਕਸਭਾ ਨੂੰ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਨਾਲ ਚਰਚਾ ਕਰਨ ਤੋਂ ਰੋਕਿਆ ਜਾ ਸਕੇ। ਇਸ ਕਾਰਨ ਲੋਕਤੰਤਰ ਅਤੇ ਸੰਵਿਧਾਨ ਪ੍ਰਕ੍ਰਿਆਵਾਂ ਕਮਜ਼ੋਰ ਹੋਣਗੀਆਂ। ਖਡਗੇ ਨੇ ਕਿਹਾ ਕਿ ਅਸੀਂ ਲੋਕਸਭਾ ਸਪੀਕਰ ਦਾ ਸਨਮਾਨ ਕਰਦੇ ਹਾਂ ਪਰ ਕਾਂਗਰਸ ਦੇ 6 ਮੈਂਬਰਾਂ ਨੂੰ ਲਗਾਤਾਰ 5 ਬੈਠਕਾਂ ਲਈ ਮੁਅੱਤਲ ਕਰਨ ਦੇ ਪਿੱਛੇ ਸਰਕਾਰ ਦਾ ਦਬਾਅ ਹੈ। ਇਨ੍ਹਾਂ ਮੈਂਬਰਾਂ ਦਾ ਮੁਅਤਲਵੀ ਤੁਰੰਤ ਵਾਪਸ ਕੀਤਾ ਜਾਣਾ ਚਾਹੀਦਾ ਹੈ। 
ਕਾਂਗਰਸ ਮੈਂਬਰ ਗੌਰਵ ਗੋਗੋਈ, ਸੁਸ਼ਮੀਤਾ ਦੇਵ, ਰੰਜੀਤ ਰੰਜਨ, ਅਧੀਰ ਰੰਜਨ ਚੌਧਰੀ, ਐਮ.ਕੇ ਰਾਘਵਨ ਅਤੇ ਸੁਰੇਸ਼ ਨੂੰ ਲੋਭਸਭਾ ਤੋਂ 24 ਜੁਲਾਈ ਨੂੰ 5 ਦਿਨਾਂ ਲਈ ਮੁਅੱਤਲ ਕੀਤਾ ਗਿਆ ਸੀ। ਭਾਜਪਾ ਦੇ ਲੋਕਸਭਾ ਮੈਂਬਰ ਅਨੁਰਾਗ ਠਾਕੁਰ ਵੱਲੋਂ ਸਦਨ ਦੀ ਕਾਰਵਾਈ ਦੀ ਕਥਿਤ ਮੋਬਾਇਲ ਰਿਕਾਰਡਿੰਗ ਕੀਤੇ ਜਾਣ ਦੇ ਮੁੱਦੇ 'ਤੇ ਉਨ੍ਹਾਂ ਨੇ ਕਿਹਾ ਕਿ ਦੋਹਰਾ ਮਾਪਦੰਡ ਅਪਣਾਇਆ ਜਾ ਰਿਹਾ ਹੈ। ਸੱਤਾ ਪੱਖ ਦੇ ਮੈਂਬਰ ਨੂੰ ਬਿਨਾਂ ਚੇਤਾਵਨੀ ਦਿੱਤੇ ਮਾਤਰ ਉਨ੍ਹਾਂ ਨੂੰ ਦੁੱਖ ਜਤਾਉਣ 'ਤੇ ਛੱਤ ਦਿੱਤਾ ਜਾਂਦਾ ਹੈ ਜਦਕਿ ਇਕ ਮੈਂਬਰ ਨੂੰ ਇਸੀ ਦੋਸ਼ 'ਚ 2 ਦਿਨ ਲਈ ਮੁਅੱਤਲ ਕੀਤਾ ਗਿਆ ਸੀ।


Related News