ਸਤੰਬਰ ਦੇ ਅੰਤ ਤੱਕ ਭਾਰਤ ''ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 65 ਲੱਖ ਹੋਣ ਦਾ ਅਨੁਮਾਨ : ਚਿਦਾਂਬਰਮ

Saturday, Sep 05, 2020 - 01:39 PM (IST)

ਸਤੰਬਰ ਦੇ ਅੰਤ ਤੱਕ ਭਾਰਤ ''ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 65 ਲੱਖ ਹੋਣ ਦਾ ਅਨੁਮਾਨ : ਚਿਦਾਂਬਰਮ

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਦੇਸ਼ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਭਾਰਤ ਇਕਮਾਤਰ ਦੇਸ਼ ਹੈ, ਜੋ ਤਾਲਾਬੰਦੀ ਰਣਨੀਤੀ ਦਾ ਲਾਭ ਚੁੱਕਦਾ ਨਹੀਂ ਦਿੱਸ ਰਿਹਾ ਹੈ। ਉਨ੍ਹਾਂ ਨੇ ਸਤੰਬਰ ਦੇ ਅੰਤ ਤੱਕ ਭਾਰਤ 'ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 65 ਲੱਖ ਹੋਣ ਦਾ ਅਨੁਮਾਨ ਜਤਾਇਆ। ਚਿਦਾਂਬਰਮ ਨੇ ਸਰਕਾਰ 'ਤੇ ਇਹ ਹਮਲਾ ਦੇਸ਼ 'ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 40 ਲੱਖ ਦੇ ਪਾਰ ਪਹੁੰਚਣ 'ਤੇ ਕੀਤਾ। ਹਾਲਾਂਕਿ ਸਿਹਤ ਮਹਿਕਮੇ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਤੱਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਮੁਕਤ ਹੋਣ ਵਾਲਿਆਂ ਦੀ ਗਿਣਤੀ ਵੱਧ ਕਰੇ 31,07,227 ਹੋ ਗਈ ਹੈ। ਚਿਦਾਂਬਰਮ ਨੇ ਕਿਹਾ,''ਮੈਂ 30 ਸਤੰਬਰ ਤੱਕ ਪੀੜਤਾਂ ਦੀ ਗਿਣਤੀ 55 ਲੱਖ ਹੋਣ ਦਾ ਅਨੁਮਾਨ ਜਤਾਇਆ ਸੀ। ਮੈਂ ਗਲਤ ਸੀ। ਭਾਰਤ 20 ਸਤੰਬਰ ਤੱਕ ਹੀ ਉਸ ਅੰਕੜੇ 'ਤੇ ਪਹੁੰਚ ਜਾਵੇਗਾ ਅਤੇ ਸਤੰਬਰ ਦੇ ਅੰਤ ਤੱਕ ਪੀੜਤਾਂ ਦੀ ਗਿਣਤੀ 65 ਲੱਖ ਤੱਕ ਪਹੁੰਚ ਸਕਦੀ ਹੈ।''

PunjabKesari

ਚਿਦਾਂਬਰਾਮ ਨੇ ਕਿਹਾ ਕਿ ਭਾਰਤ ਇਕਮਾਤਰ ਦੇਸ਼ ਹੈ, ਜੋ ਤਾਲਾਬੰਦੀ ਰਣਨੀਤੀ ਦਾ ਲਾਭ ਚੁੱਕਦਾ ਨਹੀਂ ਦਿੱਸ ਰਿਹਾ ਹੈ। ਉਨ੍ਹਾਂ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ 'ਚ ਕੋਰੋਨਾ ਵਾਇਰਸ ਨੂੰ ਹਰਾਉਣ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਉਂ ਭਾਰਤ ਅਸਫ਼ਲ ਹੋਇਆ, ਜਦੋਂ ਕਿ ਹੋਰ ਦੇਸ਼ ਸਫ਼ਲ ਹੁੰਦੇ ਦਿੱਸ ਰਹੇ ਹਨ।'' ਇਕ ਹੋਰ ਟਵੀਟ 'ਚ ਚਿਦਾਂਬਰਮ ਨੇ ਅਰਥ ਵਿਵਸਥਾ ਦੀ ਹਾਲਤ 'ਤੇ ਵਿੱਤ ਮੰਤਰਾਲੇ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸ ਕੋਲ ਵਿੱਤ ਸਾਲ 2020-21 ਦੀ ਪਹਿਲੀ ਤਿਮਾਹੀ 'ਚ ਨਕਾਰਾਤਮਕ ਵਾਧੇ ਦਾ ਉੱਤਰ ਨਹੀਂ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ,''ਪਰ ਉਹ ਭਾਰਤ ਸਰਕਾਰ ਨੂੰ ਉਲਝਾਉਣ ਅਤੇ ਫਿਰ ਤੋਂ ਵਿਕਾਸ ਦੀ ਰਫ਼ਤਾਰ ਫੜਨ ਦੇ ਦਾਅਵੇ ਦੇ ਪੁਰਾਣੇ ਖੇਡ ਨਾਲ ਸਾਹਮਣੇ ਆਇਆ ਹੈ।''


author

DIsha

Content Editor

Related News