ਔਰਤ ਨੇ ਕਿਹਾ ਮੈਂ ਫੁੱਲ ਦੇ ਨਿਸ਼ਾਨ ਨੂੰ ਪਾਉਣੀ ਹੈ ਵੋਟ, ਕਾਂਗਰਸੀ ਉਮੀਦਵਾਰ ਨੇ ਔਰਤ ਨੂੰ ਜੜ੍ਹ 'ਤਾ ਥੱਪੜ

Sunday, May 05, 2024 - 12:07 PM (IST)

ਔਰਤ ਨੇ ਕਿਹਾ ਮੈਂ ਫੁੱਲ ਦੇ ਨਿਸ਼ਾਨ ਨੂੰ ਪਾਉਣੀ ਹੈ ਵੋਟ, ਕਾਂਗਰਸੀ ਉਮੀਦਵਾਰ ਨੇ ਔਰਤ ਨੂੰ ਜੜ੍ਹ 'ਤਾ ਥੱਪੜ

ਤੇਲੰਗਾਨਾ- ਤੇਲੰਗਾਨਾ ਸੂਬੇ ਦੇ ਨਿਜਾਮਾਬਾਦ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਜੀਵਨ ਰੈੱਡੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਜੀਵਨ ਰੈੱਡੀ ਨੂੰ ਇਕ ਔਰਤ ਨੂੰ ਥੱਪੜ ਮਾਰਦੇ ਦੇਖਿਆ ਜਾ ਸਕਦਾ ਹੈ। ਚੋਣ ਪ੍ਰਚਾਰ ਕਰਨ ਗਏ ਜੀਵਨ ਰੈੱਡੀ ਦੇ ਸਾਹਮਣੇ ਇਕ ਔਰਤ ਖੜ੍ਹੀ ਹੁੰਦੀ ਹੈ। ਉਥੇ ਬੈਕਗਰਾਊਂਡ ਵਿਚ ਲੋਕ ਕੁਝ ਗੱਲਾਂ ਕਰ ਰਹੇ ਹੁੰਦੇ ਹਨ, ਤਾਂ ਜੀਵਨ ਰੈੱਡੀ ਉਸ ਔਰਤ ਨੂੰ ਥੱਪੜ ਮਾਰਦੇ ਹਨ। ਇਸ ਦੌਰਾਨ ਉਹ ਉਸ ਔਰਤ ਨੂੰ ਕੁਝ ਕਹਿ ਰਹੇ ਹੁੰਦੇ ਹਨ ਕਿ ਵੀਡੀਓ ਵਿਚ ਦਿੱਖ ਰਹੇ ਲੋਕ ਹੱਸਣ ਲੱਗਦੇ ਹਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਜੀਵਨ ਰੈੱਡੀ ਨੇ ਔਰਤ ਨੂੰ ਪੁੱਛਿਆ ਕਿ ਉਹ ਕਿਸ ਨੂੰ ਵੋਟ ਪਾਉਣਾ ਚਾਹੁੰਦੀ ਹੈ ਤਾਂ ਔਰਤ ਨੇ ਕਿਹਾ ਕਿ ਉਸ ਦੀ ਇੱਛਾ ਫੁੱਲ ਦੇ ਨਿਸ਼ਾਨ ਭਾਵ ਭਾਜਪਾ ਨੂੰ ਵੋਟ ਦੇਣ ਦੀ ਹੈ। ਇਸੇ ਗੱਲ ’ਤੇ ਜੀਵਨ ਰੈੱਡੀ ਨੇ ਔਰਤ ਨੂੰ ਥੱਪੜ ਮਾਰ ਦਿੱਤਾ।

ਦੱਸ ਦਈਏ ਕਿ ਨਿਜ਼ਾਮਾਬਾਦ ਲੋਕ ਸਭਾ ਸੀਟ ’ਤੇ 13 ਮਈ ਨੂੰ ਵੋਟਾਂ ਪੈਣਗੀਆਂ। ਘਟਨਾ ਅਰਮੂਰ ਵਿਧਾਨ ਸਭਾ ਖੇਤਰ ਦੀ ਹੈ। ਜਿਥੇ ਕਾਂਗਰਸ ਨੇਤਾ ਆਪਣੇ ਵਰਕਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਸਨ। ਦੱਸ ਦਈਏ ਕਿ ਔਰਤ ਨੇ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੋਟ ਪਾਈ ਸੀ। ਇਸ ਤੋਂ ਬਾਅਦ ਔਰਤ ਨੇ ਕਾਂਗਰਸ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਔਰਤ ਨੇ ਦੱਸਿਆ ਕਿ ਪੈਨਸ਼ਨ ਦੀ ਸਹੂਲਤ ਨਹੀਂ ਮਿਲੀ ਹੈ। ਦੱਸ ਦਈਏ ਕਿ ਅਰਮੂਰ ਵਿਧਾਨ ਸਭਾ ਸੀਟ ਉਨ੍ਹਾਂ 7 ਵਿਧਾਨ ਸਭਾ ਸੀਟਾਂ ਵਿਚੋਂ ਇਕ ਹੈ ਜੋ ਨਿਜ਼ਾਮਾਬਾਦ ਲੋਕ ਸਭਾ ਸੀਟ ਦੇ ਅਧੀਨ ਆਉਂਦੇ ਹਨ। ਦੱਸ ਦਈਏ ਕਿ ਭਾਜਪਾ ਨੇ ਇਥੋਂ ਧਰਮਪੁਰੀ ਅਰਵਿੰਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News