ਇੰਡੀਅਨ ਸੈਕੂਲਰ ਫਰੰਟ ਨੂੰ 8 ਸੀਟਾਂ ਦੇਣ ਲਈ ਕਾਂਗਰਸ ਸਹਿਮਤ, ਫਰੰਟ ਨੇ 2-3 ਸੀਟਾਂ ਹੋਰ ਮੰਗੀਆਂ
Wednesday, Mar 03, 2021 - 10:29 PM (IST)
ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਇੰਡੀਅਨ ਸੈਕੂਲਰ ਫਰੰਟ (ਆਈ.ਐੱਸ.ਐੱਫ.) ਨੇ ਸੀਟਾਂ ਦੀ ਵੰਡ 'ਤੇ ਆਪਸੀ ਮਤਭੇਦ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਬਾਵਜੂਦ ਕੁਝ ਵਿਧਾਨ ਸਭਾ ਸੀਟਾਂ ਲਈ ਗੱਲਬਾਤ ਜਾਰੀ ਹੈ। ਹਾਲ ਹੀ ਵਿਚ ਬਣੀ ਆਈ.ਐੱਸ.ਐੱਫ. ਪਾਰਟੀ ਨੇ ਸ਼ੁਰੂ ਵਿਚ ਹੀ ਕਾਂਗਰਸ ਤੋਂ 15 ਸੀਟਾਂ ਦੀ ਮੰਗ ਕੀਤੀ ਸੀ ਪਰ ਪਾਰਟੀ ਉਸ ਨੂੰ ਸਿਰਫ 5 ਸੀਟਾਂ ਦੇਣ 'ਤੇ ਹੀ ਸਹਿਮਤ ਸੀ। ਤਾਜ਼ਾ ਗੱਲਬਾਤ ਵਿਚ ਕਾਂਗਰਸ ਆਈ.ਐੱਸ.ਐੱਫ. ਨੂੰ 8 ਸੀਟਾਂ ਦੇਣ 'ਤੇ ਰਾਜ਼ੀ ਹੋ ਗਈ ਹੈ ਪਰ ਪਾਰਟੀ ਦੇ ਅੱਬਾਸ ਸਿੱਦੀਕੀ 2-3 ਹੋਰ ਵਿਧਾਨ ਸਭਾ ਸੀਟਾਂ ਚਾਹੁੰਦੇ ਹਨ।
ਇਹ ਖ਼ਬਰ ਪੜ੍ਹੋ- AFG vs ZIM : ਜ਼ਿੰਬਾਬਵੇ ਨੇ ਅਫਗਾਨਿਸਤਾਨ ਨੂੰ 10 ਵਿਕਟਾਂ ਨਾਲ ਹਰਾਇਆ
ਕਾਂਗਰਸ ਦੇ ਇਕ ਨੇਤਾ ਨੇ ਕਿਹਾ ਕਿ ਗੱਲਬਾਤ ਹਾਂ ਪੱਖੀ ਮਾਹੌਲ ਵਿਚ ਹੋਈ ਅਤੇ ਅਸੀਂ ਭਾਜਪਾ ਤੇ ਗੈਰ-ਲੋਕਰਾਜੀ ਤ੍ਰਿਣਮੂਲ ਕਾਂਗਰਸ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਇਕਜੁੱਟ ਹੋ ਕੇ ਲੜਣ 'ਤੇ ਸਹਿਮਤ ਹਾਂ। ਦੋਵੇਂ ਧਿਰਾਂ ਵੋਟਾਂ ਦੀ ਵੰਡ ਤੋਂ ਬਚਣ ਲਈ ਗੱਲਬਾਤ ਨੂੰ ਲਾਜ਼ਮੀ ਸਮਝਦੀਆਂ ਹਨ। ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਸੀਟਾਂ ਦੀ ਅੰਤਿਮ ਸੂਚੀ ਦਾ ਐਲਾਨ 7 ਜਾਂ 8 ਮਾਰਚ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਮਾਕਪਾ ਨੇਤਾਵਾਂ ਨੂੰ ਥਾਂ ਮਿਲੇਗੀ। ਖੱਬੇ ਪੱਖੀ ਮੋਰਚੇ ਦੇ ਪ੍ਰਧਾਨ ਬਿਮਾਨ ਬੋਸ ਨੇ ਇਸ ਤੋਂ ਪਹਿਲਾਂ ਅੱਬਾਸ ਸਿੱਦੀਕੀ ਨੂੰ ਕਾਂਗਰਸ ਵਿਰੁੱਧ ਜਨਤਕ ਤੌਰ 'ਤੇ ਨਾ ਬੋਲਣ ਦੀ ਹਦਾਇਤ ਦਿੱਤੀ ਸੀ ਕਿਉਂਕਿ ਉਹ ਗਠਜੋੜ ਵਿਚ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਹਾਕੀ ਟੀਮ ਨੇ ਜਰਮਨੀ ਨਾਲ ਖੇਡਿਆ ਡਰਾਅ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।