ਲਖਨਊ ਤੋਂ ਦਿੱਲੀ ਜਾ ਰਹੀ ਬੱਸ 'ਚ ਜਨਾਨੀ ਨਾਲ ਜਬਰ ਜ਼ਿਨਾਹ, ਮੌਜੂਦ ਸਨ 40 ਯਾਤਰੀ

Saturday, Aug 29, 2020 - 07:24 PM (IST)

ਲਖਨਊ ਤੋਂ ਦਿੱਲੀ ਜਾ ਰਹੀ ਬੱਸ 'ਚ ਜਨਾਨੀ ਨਾਲ ਜਬਰ ਜ਼ਿਨਾਹ, ਮੌਜੂਦ ਸਨ 40 ਯਾਤਰੀ

ਲਖਨਊ - ਯੂ.ਪੀ. ਦੇ ਮਥੁਰਾ 'ਚ ਚੱਲਦੀ ਬੱਸ 'ਚ ਇੱਕ ਜਨਾਨੀ ਨਾਲ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਥੁਰਾ ਦੇ ਮਾਂਟ ਇਲਾਕੇ ਦੀ ਹੈ। ਜਿੱਥੇ ਇੱਕ ਡਬਲ ਡੇਕਰ ਬੱਸ 'ਚ ਜਾ ਰਹੀ ਜਨਾਨੀ ਨਾਲ ਬੱਸ  ਦੇ ਹੀ ਕੰਡਕਟਰ ਨੇ ਜਬਰ ਜ਼ਿਨਾਹ ਕਰ ਦਿੱਤਾ। ਜਨਾਨੀ ਵੱਲੋਂ ਮਾਮਲੇ ਦੀ ਸ਼ਿਕਾਇਤ ਕਰਨ 'ਤੇ ਪੁਲਸ ਨੇ ਦੋਸ਼ੀ ਕੰਡਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਜਨਾਨੀ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਡਬਲ ਡੇਕਰ ਬਸ 'ਚ ਲਖਨਊ ਤੋਂ ਦਿੱਲੀ ਜਾ ਰਹੀ ਸੀ। ਚੱਲਦੀ ਬੱਸ 'ਚ ਕੰਡਕਟਰ ਨੇ ਜਨਾਨੀ ਨਾਲ ਜਬਰ ਜ਼ਿਨਾਹ ਕੀਤਾ। ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। ਜਨਾਨੀ ਨੇ ਖੁਦ ਹੀ ਡਾਇਲ-112 'ਤੇ ਕਾਲ ਕਰਕੇ ਪੁਲਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਤੁਰੰਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਪੁਲਸ ਨੇ ਦਿੱਤੀ ਘਟਨਾ ਦੀ ਜਾਣਕਾਰੀ
ਇਸ ਮਾਮਲੇ 'ਚ ਐੱਸ.ਪੀ. ਦੇਹਾਤ ਸ਼੍ਰੀਚੰਦ ਦਾ ਕਹਿਣਾ ਹੈ ਕਿ ਇੱਕ ਜਨਾਨੀ ਨਾਲ ਚੱਲਦੀ ਡਬਲ ਡੇਕਰ ਬੱਸ 'ਚ ਗਲਤ ਕੰਮ ਕੀਤੇ ਜਾਣ ਦਾ ਮਾਮਲਾ ਸਾਹਮਣੇ 'ਚ ਆਇਆ ਹੈ। ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। 29 ਅਗਸਤ ਨੂੰ ਡਾਇਲ-112 'ਤੇ ਇੱਕ ਜਨਾਨੀ ਨੇ ਰੇਪ ਦੀ ਸੂਚਨਾ ਦਿੱਤੀ। ਜਨਾਨੀ ਨੇ ਬੱਸ ਦਾ ਨੰਬਰ AR 01 L 1052 ਵੀ ਪੁਲਸ ਨੂੰ ਦੱਸਿਆ ਸੀ। ਪੁਲਸ ਨੇ ਬਿਨਾਂ ਦੇਰ ਕੀਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਬੱਸ 'ਚ ਸਵਾਰ ਬਾਕੀ ਯਾਤਰੀਆਂ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਬੱਸ ਮਾਂਟ ਟੋਲ 'ਤੇ ਰੁਕੀ ਉਦੋਂ ਜਨਾਨੀ ਨੇ ਹੈਲਪਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।ਬੱਸ ਵਿੱਚ ਬੈਠੇ ਸਾਰੇ ਪਾਂਧੀ ਇਸ ਘਟਨਾ ਤੋਂ ਅੰਜਾਨ ਸਨ ਜਦੋਂ ਤੀਵੀਂ ਨੇ ਜਬਰ ਜ਼ਿਨਾਹ ਦੀ ਗੱਲ ਕਹੀ ਤਾਂ ਸਾਰਿਆਂ ਦੇ ਹੋਸ਼ ਉੱਡ ਗਏ।


author

Inder Prajapati

Content Editor

Related News