ਬਿਹਾਰ ਦੀ ਅਦਾਲਤ ’ਚ RSS ਮੁਖੀ ਮੋਹਨ ਭਾਗਵਤ ਖ਼ਿਲਾਫ਼ ਸ਼ਿਕਾਇਤ ਦਰਜ

Wednesday, Feb 08, 2023 - 10:16 AM (IST)

ਬਿਹਾਰ ਦੀ ਅਦਾਲਤ ’ਚ RSS ਮੁਖੀ ਮੋਹਨ ਭਾਗਵਤ ਖ਼ਿਲਾਫ਼ ਸ਼ਿਕਾਇਤ ਦਰਜ

ਮੁਜ਼ੱਫਰਪੁਰ (ਭਾਸ਼ਾ)- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੀ ਇਕ ਅਦਾਲਤ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਖ਼ਿਲਾਫ਼ ਮੰਗਲਵਾਰ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਵਿਚ ਉਨ੍ਹਾਂ ’ਤੇ ‘ਬ੍ਰਾਹਮਣਾਂ’ ਦਾ ਕਥਿਤ ਅਪਮਾਨ ਕਰਨ ਦਾ ਦੋਸ਼ ਲਾਇਆ ਗਿਆ ਹੈ। ਵਕੀਲ ਸੁਧੀਰ ਕੁਮਾਰ ਓਝਾ ਨੇ ਮੁਜ਼ੱਫਰਪੁਰ ਦੇ ਮੁੱਖ ਨਿਆਇਕ ਜੱਜ ਦੀ ਅਦਾਲਤ ਵਿਚ ਉਕਤ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਉਨ੍ਹਾਂ ਐਤਵਾਰ ਨੂੰ ਮੁੰਬਈ ਵਿਚ ਭਾਗਵਤ ਦੇ ਸੰਬੋਧਨ ਦੀ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੱਤਾ ਜਿਥੇ ਉਹ ਮੱਧਕਾਲੀ ਗੁਰੂ ਰਵੀਦਾਸ ਜੀ ਦੀ ਜੈਯੰਤੀ ਮੌਕੇ ਆਯੋਜਿਤ ਇਕ ਸਮਾਰੋਹ ਵਿਚ ਹਿੱਸਾ ਲੈ ਰਹੇ ਸਨ। ਮਰਾਠੀ ਵਿਚ ਆਪਣੇ ਸੰਬੋਧਨ ਦੌਰਾਨ ਆਰ.ਐੱਸ.ਐੱਸ. ਮੁਖੀ ਨੇ ਹਿੰਦੂ ਸਮਾਜ ਵਿਚ ਪੈਦਾ ਸਖਤ ਜਾਤੀ ਲੜੀ ਪੰਡਿਤਾਂ (ਪੁਰੋਹਿਤ ਵਰਗ) ਨੂੰ ਦੋਸ਼ੀ ਠਹਿਰਾਇਆ ਸੀ।

ਇਹ ਵੀ ਪੜ੍ਹੋ : ਜਾਤ ਪਰਮਾਤਮਾ ਨੇ ਨਹੀਂ, ਪੰਡਿਤਾਂ ਨੇ ਬਣਾਈ : ਮੋਹਨ ਭਾਗਵਤ

ਮੀਡੀਆ ਵਿਚ ਆਈਆਂ ਕੁਝ ਖਬਰਾਂ ਮੁਤਾਬਕ ਭਾਗਵਤ ਵਲੋਂ ਬ੍ਰਾਹਮਣ ਭਾਈਚਾਰੇ ਬਾਰੇ ਗੱਲ ਕੀਤੀ ਗਈ ਸੀ, ਜੋ ਪੂਜਾ-ਪਾਠ ਨਾਲ ਜੁੜੇ ਰਹੇ ਹਨ। ਬਾਅਦ ਵਿਚ ਆਰ.ਐੱਸ.ਐੱਸ. ਵਲੋਂ ਜਾਰੀ ਇਕ ਬਿਆਨ ਵਿਚ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਸੀ ਕਿ ਭਾਗਵਤ ਨੇ ਕਿਸੇ ਵਿਸ਼ੇਸ਼ ਜਾਤੀ ਦਾ ਜ਼ਿਕਰ ਕੀਤਾ ਸੀ। ਸੰਘ ਨੇ ਦਾਅਵਾ ਕੀਤਾ ਕਿ ਪੰਡਿਤ ਸ਼ਬਦ ਗਿਆਨੀਆਂ ਲਈ ਇਸਤੇਮਾਲ ਕੀਤਾ ਸੀ ਨਾ ਕਿ ਕਿਸੇ ਜਾਤੀ ਜਾਂ ਧਰਮ ਲਈ। ਓਝਾ ਨੇ ਆਪਣੀ ਪਟੀਸ਼ਨ ਵਿਚ ਬੇਨਤੀ ਕੀਤੀ ਹੈ ਕਿ ਭਾਗਵਤ ਖ਼ਿਲਾਫ਼ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਭੰਗ ਕਰਨ ਨਾਲ ਸੰਬੰਧਤ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 20 ਫਰਵਰੀ ਦੀ ਤਾਰੀਖ਼ ਤੈਅ ਕੀਤੀ ਹੈ।

ਇਹ ਵੀ ਪੜ੍ਹੋ : ਮੋਹਨ ਭਾਗਵਤ ਦੇ ਜਾਤੀ ਸੰਬੰਧੀ ਬਿਆਨ 'ਤੇ RSS ਦੀ ਪ੍ਰਤੀਕਿਰਿਆ ਆਈ ਸਾਹਮਣੇ


author

DIsha

Content Editor

Related News