ਰਾਹੁਲ ਦੀ ਵੀਡੀਓ ਨਾਲ ਛੇੜਛਾੜ ਸਬੰਧੀ ਜੇ. ਪੀ. ਨੱਢਾ ਤੇ ਅਮਿਤ ਮਾਲਵੀਆ ਵਿਰੁੱਧ ਸ਼ਿਕਾਇਤ ਦਰਜ
Tuesday, Jun 20, 2023 - 02:48 PM (IST)

ਬੈਂਗਲੁਰੂ, ( ਭਾਸ਼ਾ)- ਕਰਨਾਟਕ ਦੇ ਸੂਚਨਾ ਅਤੇ ਬਾਇਓ-ਟੈਕਨਾਲੋਜੀ ਮੰਤਰੀ ਪ੍ਰਿਯਾਂਕ ਖੜਗੇ ਨੇ ਸੋਮਵਾਰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ, ਭਾਜਪਾ ਦੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਅਤੇ ਭਾਜਪਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਰੁਣ ਸੂਦ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।
ਖੜਗੇ ਨੇ ਰਾਹੁਲ ਗਾਂਧੀ ਵਿਰੁੱਧ ਮੰਦਭਾਗੀ ਪੋਸਟ ਸ਼ੇਅਰ ਕਰਨ ਦਾ ਵੀ ਦੋਸ਼ ਲਾਇਆ ਹੈ। ਖੜਗੇ ਨੇ ਇੱਥੋਂ ਦੇ ਹਾਈ ਗਰਾਊਂਡ ਥਾਣੇ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਭਾਜਪਾ ਦੇ ਤਿੰਨ ਆਗੂ ਸਮਾਜ ਵਿੱਚ ਨਫ਼ਰਤ ਫੈਲਾ ਰਹੇ ਹਨ।
ਮੰਤਰੀ ਨੇ ਦੋਸ਼ ਲਾਇਆ ਕਿ ਅਮਿਤ ਮਾਲਵੀਆ ਵਲੋਂ ਸਾਂਝੀ ਕੀਤੀ ਗਈ ਵੀਡੀਓ ’ਚ ਰਾਹੁਲ ਗਾਂਧੀ ਨੂੰ ਇੱਕ ਖਤਰਨਾਕ ਅਤੇ ਝੂਠੇ ਐਨੀਮੇਟਡ ਵੀਡੀਓ ਵਿੱਚ ਨਿਸ਼ਾਨਾ ਬ ਣਾਇਅਾ ਗਿਅਾ ਹੈ, ਜਿਸ ਨੂੰ ਨੱਢਾ ਅਤੇ ਅਰੁਣ ਸੂਦ ਵਰਗੇ ਪ੍ਰਮੁੱਖ ਭਾਜਪਾ ਨੇਤਾਵਾਂ ਨੇ ‘ਸਮਰਥਨ’ ਦਿੱਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਹ ਵੀਡੀਓ 17 ਜੂਨ, 2023 ਨੂੰ ਮਾਲਵੀਆ ਦੇ ਟਵਿੱਟਰ ਹੈਂਡਲ ’ਤੇ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਸਾਖ ਨੂੰ ਖਰਾਬ ਕਰਨ ਦੇ ਨਾਲ-ਨਾਲ ਫਿਰਕੂ ਅਸ਼ਾਂਤੀ ਨੂੰ ਭੜਕਾਉਣ ਅਤੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਸਪੱਸ਼ਟ ਅਤੇ ਭੈੜੇ ਇਰਾਦੇ ਨਾਲ ਵਾਇਰਲ ਕੀਤੀ ਗਈ ਸੀ। ਨਾਲ ਹੀ ਪਾਰਟੀ ਅਾਗੂਆਂ ਦੀ ਸ਼ਖਸੀਅਤ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।