ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ
Thursday, Jun 04, 2026 - 07:05 PM (IST)
ਬਿਜ਼ਨੈੱਸ ਡੈਸਕ - ਪੁਣੇ ਦੇ ਆਈ.ਟੀ. ਹੱਬ ਹਿੰਜੇਵਾੜੀ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਟੈਕ ਕੰਪਨੀ 'ThynkTech' ਦੇ ਰਾਤੋ-ਰਾਤ ਬੰਦ ਹੋਣ ਕਾਰਨ 700 ਤੋਂ ਵੱਧ ਮੁਲਾਜ਼ਮਾਂ ਦੀ ਰੋਜ਼ੀ-ਰੋਟੀ ਖੁੱਸ ਗਈ ਹੈ। ਕੰਪਨੀ ਦੇ ਅਚਾਨਕ ਬੰਦ ਹੋਣ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਾ ਦੇਣ ਦੇ ਦੋਸ਼ ਹੇਠ ਪੁਲਿਸ ਨੇ ਕੰਪਨੀ ਦੇ CEO ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਹੁਣ ਮਿੱਟੀ ਹੋ ਜਾਵੇਗਾ ਦੁੱਧ ਦਾ ਪੈਕਟ, ਮਦਰ ਡੇਅਰੀ ਨੇ ਕੀਤੀ ਅਨੋਖ਼ੀ ਪਹਿਲ
ਰਾਤੋ-ਰਾਤ ਲੱਗਿਆ ਦਫ਼ਤਰ ਨੂੰ ਤਾਲਾ
ਮੁਲਾਜ਼ਮਾਂ ਲਈ ਸਭ ਤੋਂ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਪਹੁੰਚੇ ਪਰ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ। ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਅਤੇ ਕਿਸੇ ਵੀ ਮੁਲਾਜ਼ਮ ਨੂੰ ਇਹ ਸੂਚਨਾ ਨਹੀਂ ਦਿੱਤੀ ਗਈ ਕਿ ਉਨ੍ਹਾਂ ਦੀ ਨੌਕਰੀ ਬਚੀ ਹੈ ਜਾਂ ਖ਼ਤਮ ਹੋ ਚੁੱਕੀ ਹੈ।
ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card
ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨ
- ਝੂਠੇ ਵਾਅਦੇ: ਕੰਪਨੀ ਨੇ 2025 ਵਿੱਚ ਵੱਡੇ ਪੱਧਰ 'ਤੇ ਭਰਤੀ ਮੁਹਿੰਮ ਚਲਾ ਕੇ ਸਾਫਟਵੇਅਰ ਇੰਜੀਨੀਅਰਾਂ ਅਤੇ ਫਰੈਸ਼ਰਾਂ ਨੂੰ ਸੁਨੇਹਰੀ ਭਵਿੱਖ ਦੇ ਸੁਪਨੇ ਦਿਖਾਏ ਸਨ।
- ਤਨਖ਼ਾਹਾਂ ਦਾ ਭੁਗਤਾਨ ਨਹੀਂ: ਇਸ ਸਾਲ ਦੀ ਸ਼ੁਰੂਆਤ ਤੋਂ ਹੀ ਮੁਲਾਜ਼ਮਾਂ ਨੂੰ ਤਨਖ਼ਾਹਾਂ ਮਿਲਣੀਆਂ ਬੰਦ ਹੋ ਗਈਆਂ ਸਨ। ਮੁਲਾਜ਼ਮਾਂ ਨੂੰ ਵਾਰ-ਵਾਰ ਭਰੋਸਾ ਦਿੱਤਾ ਗਿਆ ਕਿ ਵਿੱਤੀ ਸਮੱਸਿਆਵਾਂ ਜਲਦੀ ਹੱਲ ਹੋ ਜਾਣਗੀਆਂ, ਪਰ ਅਖੀਰ ਵਿੱਚ ਕੰਪਨੀ ਨੇ ਹੱਥ ਖੜ੍ਹੇ ਕਰ ਦਿੱਤੇ।
- ਬਾਊਂਸ ਹੋਏ ਚੈੱਕ: ਬਕਾਇਆ ਤਨਖ਼ਾਹਾਂ ਲਈ ਜਾਰੀ ਕੀਤੇ ਗਏ ਚੈੱਕ ਵੀ ਬੈਂਕਾਂ ਵਿੱਚ ਬਾਊਂਸ ਹੋ ਗਏ, ਜਿਸ ਨਾਲ ਆਰਥਿਕ ਤੰਗੀ ਝੱਲ ਰਹੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ।
- ਸੁਰੱਖਿਆ ਡਿਪਾਜ਼ਿਟ ਦੀ ਲੁੱਟ: ਕਈ ਮੁਲਾਜ਼ਮਾਂ ਅਤੇ ਇੰਟਰਨਜ਼ ਨੇ ਦੋਸ਼ ਲਾਇਆ ਹੈ ਕਿ ਕੰਪਨੀ ਨੇ ਜੁਆਇਨਿੰਗ ਜਾਂ ਲੈਪਟਾਪ ਦੇ ਨਾਂ 'ਤੇ 15,000 ਰੁਪਏ ਤੱਕ ਦੀ ਸੁਰੱਖਿਆ ਰਾਸ਼ੀ ਲਈ ਸੀ, ਜੋ ਵਾਪਸ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਨਹੀਂ ਹੋਵੇਗੀ ਧੋਖਾਧੜੀ ਤੇ ਨਹੀਂ ਹੋਵੇਗਾ ਖ਼ਾਤਾ ਖ਼ਾਲੀ, ਤੁਰੰਤ ਰੁਕ ਜਾਣਗੀਆਂ ਸਾਰੀਆਂ ਆਨਲਾਈਨ ਪੇਮੈਂਟ
ਕਾਨੂੰਨੀ ਕਾਰਵਾਈ ਅਤੇ ਗ੍ਰਿਫ਼ਤਾਰੀਆਂ
ਮਾਮਲਾ ਭਖਦਾ ਦੇਖ ਹਿੰਜੇਵਾੜੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੰਪਨੀ ਦੇ CEO ਨੂੰ ਧੋਖਾਧੜੀ ਅਤੇ ਵਿਸ਼ਵਾਸਘਾਤ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਦੇ ਘੇਰੇ ਵਿੱਚ ਕੰਪਨੀ ਦੇ ਐੱਚ.ਆਰ. (HR) ਮੈਨੇਜਰ ਅਤੇ ਟ੍ਰੇਨਿੰਗ ਐਂਡ ਡਿਵੈਲਪਮੈਂਟ ਹੈੱਡ ਵੀ ਸ਼ਾਮਲ ਹਨ। ਪੁਲਿਸ ਹੁਣ ਕੰਪਨੀ ਦੇ ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ
ਸੋਸ਼ਲ ਮੀਡੀਆ 'ਤੇ ਨਿਕਲਿਆ ਗੁੱਸਾ
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ। 'ਫੋਰਮ ਫਾਰ ਆਈ.ਟੀ. ਇੰਪਲਾਈਜ਼' (FITE) ਵਰਗੀਆਂ ਸੰਸਥਾਵਾਂ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਅੱਗੇ ਆਈਆਂ ਹਨ ਅਤੇ ਪੀੜਤਾਂ ਨੂੰ ਇਸ ਘੁਟਾਲੇ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ। ਮਾਹਰਾਂ ਨੇ ਨੌਕਰੀ ਲੱਭਣ ਵਾਲੇ ਨੌਜਵਾਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਕੰਪਨੀ ਨੌਕਰੀ ਦੇ ਬਦਲੇ ਪੈਸੇ (ਸੁਰੱਖਿਆ ਡਿਪਾਜ਼ਿਟ) ਮੰਗਦੀ ਹੈ, ਤਾਂ ਸਾਵਧਾਨ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ : LPG-PNG ਉਪਭੋਗਤਾਵਾਂ ਲ਼ਈ ਨਵਾਂ ਨਿਯਮ ਲਾਗੂ, 30 ਦਿਨਾਂ ਅੰਦਰ ਕਰੋ ਇਹ ਕੰਮ ਨਹੀਂ ਤਾਂ ਰੱਦ ਹੋਵੇਗਾ ਕੁਨੈਕਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
