ਅਪ੍ਰੈਲ ਤੱਕ ਆਈ. ਪੀ. ਓ. ਦਸਤਾਵੇਜ਼ ਦਾਖਲ ਕਰਨ ਯੋਗ ਹੋ ਸਕਦੀ ਹੈ ‘ਕਾਰਸ24’

Monday, Sep 28, 2026 - 12:30 PM (IST)

ਅਪ੍ਰੈਲ ਤੱਕ ਆਈ. ਪੀ. ਓ. ਦਸਤਾਵੇਜ਼ ਦਾਖਲ ਕਰਨ ਯੋਗ ਹੋ ਸਕਦੀ ਹੈ ‘ਕਾਰਸ24’

ਨਵੀਂ ਦਿੱਲੀ (ਏਜੰਸੀ)- ਪੁਰਾਣੀਆਂ ਕਾਰਾਂ ਦੀ ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ‘ਕਾਰਸ24’ ਅਗਲੇ ਸਾਲ ਅਪ੍ਰੈਲ ਤੱਕ ਭਾਰਤ ’ਚ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਈ ਦਸਤਾਵੇਜ਼ਾਂ ਦਾ ਖਰੜਾ (ਡੀ. ਆਰ. ਐੱਚ. ਪੀ.) ਦਾਖਲ ਕਰਨ ਦੇ ਯੋਗ ਹੋ ਸਕਦੀ ਹੈ। ਕੰਪਨੀ ਦੇ ਸੀ. ਐੱਫ. ਓ. ਸ਼ਿਵਾਂਸ਼ੂ ਮੱਕੜ ਨੇ ਦੱਸਿਆ ਕਿ ਸਿੰਗਾਪੁਰ ਤੋਂ ਭਾਰਤ ’ਚ ਕੰਪਨੀ ਦਾ ਮੁੜ-ਰਜਿਸਟ੍ਰੇਸ਼ਨ ਭਾਵ ‘ਰਿਵਰਸ ਫਲਿੱਪ’ ਪੂਰਾ ਹੋਣ ਤੋਂ ਬਾਅਦ ਇਹ ਪ੍ਰਕਿਰਿਆ ਅੱਗੇ ਵਧੇਗੀ।

ਮੱਕੜ ਅਨੁਸਾਰ ਰਿਵਰਸ ਫਲਿੱਪ ਲਈ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਭਾਰਤ ’ਚ ਲੋੜੀਂਦੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ’ਚ ਕਰੀਬ 6 ਤੋਂ 9 ਮਹੀਨੇ ਲੱਗ ਸਕਦੇ ਹਨ। ਇਸ ਤੋਂ ਬਾਅਦ ਡੀ. ਆਰ. ਐੱਚ. ਪੀ. ਦਾਖਲ ਕੀਤਾ ਜਾਵੇਗਾ। ਸੇਬੀ ਦੀ ਮਨਜ਼ੂਰੀ, ਆਈ. ਪੀ. ਓ. ਮੁੱਲ ਨਿਰਧਾਰਨ ਅਤੇ ਬੁੱਕ-ਬਿਲਡਿੰਗ ਸਮੇਤ ਅੱਗੇ ਦੀ ਪ੍ਰਕਿਰਿਆ ’ਚ 3 ਤੋਂ 4 ਮਹੀਨੇ ਲੱਗ ਸਕਦੇ ਹਨ।


author

cherry

Content Editor

Related News