ਫਿਰ ਮਹਿੰਗਾ ਹੋ ਗਿਆ ਦੁੱਧ, ਭਲਕੇ ਤੋਂ ਲਾਗੂ ਹੋਣਗੀਆਂ ਨਵੀਂ ਕੀਮਤਾਂ

Wednesday, Sep 30, 2026 - 09:33 PM (IST)

ਫਿਰ ਮਹਿੰਗਾ ਹੋ ਗਿਆ ਦੁੱਧ, ਭਲਕੇ ਤੋਂ ਲਾਗੂ ਹੋਣਗੀਆਂ ਨਵੀਂ ਕੀਮਤਾਂ

ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 1 ਅਕਤੂਬਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। ਇੰਦੌਰ ਦੁੱਧ ਵਿਕਰੇਤਾ ਸੰਘ ਨੇ ਦੁੱਧ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਆਮ ਲੋਕਾਂ ਦੇ ਰੋਜ਼ਾਨਾ ਦੇ ਰਸੋਈ ਖਰਚੇ ਵਧਣਗੇ।

ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਡੇਅਰੀਆਂ ਅਤੇ ਦੁਕਾਨਾਂ 'ਤੇ ਦੁੱਧ 65 ਰੁਪਏ ਦੀ ਥਾਂ 68 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸ ਤੋਂ ਇਲਾਵਾ ਜੋ ਉਪਭੋਗਤਾ ਆਪਣੇ ਘਰ ਦੁੱਧ ਮੰਗਵਾਉਂਦੇ ਹਨ, ਉਨ੍ਹਾਂ ਨੂੰ 1 ਰੁਪਇਆ ਡਿਲੀਵਰੀ ਚਾਰਜ ਵਜੋਂ ਵਾਧੂ ਦੇਣਾ ਪਵੇਗਾ, ਜਿਸ ਨਾਲ ਹੋਮ ਡਿਲੀਵਰੀ ਵਾਲੇ ਗਾਹਕਾਂ ਲਈ ਦੁੱਧ 69 ਰੁਪਏ ਪ੍ਰਤੀ ਲੀਟਰ ਪਵੇਗਾ।

ਦੁੱਧ ਦੀਆਂ ਨਵੀਆਂ ਕੀਮਤਾਂ ਵਧਣ ਨਾਲ ਦੁੱਧ ਉਤਪਾਦਕ ਕਿਸਾਨਾਂ ਨੂੰ ਵੀ ਪਹਿਲਾਂ ਨਾਲੋਂ ਵੱਧ ਭੁਗਤਾਨ ਮਿਲੇਗਾ। ਕਿਸਾਨਾਂ ਨੂੰ ਪ੍ਰਤੀ ਫੈਟ 33 ਪੈਸੇ ਵੱਧ ਦਿੱਤੇ ਜਾਣਗੇ। ਦੁੱਧ ਦੀ ਇਹ ਨਵੀਂ ਦਰ 5.5 ਤੋਂ 6 ਫੈਟ ਵਾਲੇ ਦੁੱਧ ਦੇ ਆਧਾਰ 'ਤੇ ਤੈਅ ਕੀਤੀ ਗਈ ਹੈ।
 


author

Inder Prajapati

Content Editor

Related News