100 ਸਾਲ ਦੇ ਹੋਏ ਕਰਨਲ ਪ੍ਰਿਥਵੀਪਾਲ ਸਿੰਘ ਗਿੱਲ, ਤਿੰਨੋਂ ਸੈਨਾਵਾਂ ''ਚ ਦੇ ਚੁਕੇ ਹਨ ਸੇਵਾਵਾਂ

12/11/2020 4:26:30 PM

ਨਵੀਂ ਦਿੱਲੀ- ਭਾਰਤ-ਪਾਕਿਸਤਾਨ ਦਰਮਿਆਨ ਹੋਈ 1965 ਦੀ ਜੰਗ 'ਚ ਸ਼ਾਮਲ ਰਹੇ ਕਰਨਲ ਪ੍ਰਿਥਵੀਪਾਲ ਸਿੰਘ ਗਿੱਲ ਨੇ ਜੀਵਨ ਦੇ ਅੱਜ 100 ਸਾਲ ਪੂਰੇ ਕਰ ਲਏ ਹਨ। ਉਹ ਇਕਮਾਤਰ ਅਜਿਹੇ ਅਧਿਕਾਰੀ ਹਨ, ਜਿਨ੍ਹਾਂ ਨੇ ਭਾਰਤੀ ਜਲ ਸੈਨਾ, ਹਵਾਈ ਫ਼ੌਜ ਅਤੇ ਥਲ ਸੈਨਾ 'ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਕਰਨਲ ਪ੍ਰਿਥਵੀਪਾਲ ਸਿੰਘ ਗਿੱਲ ਪਰਿਵਾਰ ਦੀ ਸਹਿਮਤੀ ਦੇ ਬਿਨਾਂ ਹੀ ਅੰਗਰੇਜ਼ਾਂ ਦੇ ਰਾਜ 'ਚ ਰਾਇਲ ਇੰਡੀਅਨ ਏਅਰਫੋਰਸ 'ਚ ਸ਼ਾਮਲ ਹੋ ਗਏ ਸਨ। ਬਾਅਦ 'ਚ ਉਨ੍ਹਾਂ ਨੂੰ ਕਰਾਚੀ 'ਚ ਤਾਇਨਾਤ ਪਾਇਲਟ ਅਧਿਕਾਰੀ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਉਹ ਹਾਵਰਡ ਏਅਰਕ੍ਰਾਫ਼ਟ ਉਡਾਉਂਦੇ ਸਨ। ਲੈਫਟੀਨੈਂਟ ਕਰਨਲ ਕੇ.ਜੇ. ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੋਂ ਗਿੱਲ ਬਾਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਚ ਉਨ੍ਹਾਂ ਦੀ ਜਵਾਨੀ ਦੀ ਇਕ ਫੋਟੋ ਅਤੇ ਮੌਜੂਦਾ ਸਮੇਂ ਦੀ ਇਕ ਫੋਟੋ ਸਾਂਝੀ ਕੀਤੀ ਹੈ ਅਤੇ ਕੈਪਸ਼ਨ ਦਿੱਤਾ,''ਕਰਨਲ ਪ੍ਰਿਥਵੀਪਾਲ ਸਿੰਘ ਗਿੱਲ- 100 ਨਾਟ ਆਊਟ।''

PunjabKesari
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਤਾਇਨਾਤ 2 IPS ਨਿਕਲੇ ਕੋਰੋਨਾ ਪਾਜ਼ੇਟਿਵ

ਕਰਨਲ ਪ੍ਰਿਥਵੀਪਾਲ ਸਿੰਘ ਗਿੱਲ ਦਾ ਬਾਅਦ 'ਚ ਭਾਰਤੀ ਜਲ ਸੈਨਾ 'ਚ ਟਰਾਂਸਫਰ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਸਵੀਪਿੰਗ ਸ਼ਿਪ ਅਤੇ ਆਈ.ਐੱਨ.ਐੱਸ. ਤੀਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ। ਉਹ ਦੂਜੇ ਵਿਸ਼ਵ ਯੁੱਧ ਦੌਰਾਨ ਮਾਲਵਾਹਕ ਬੇੜਿਆਂ ਦੀ ਨਿਗਰਾਨੀ ਕਰਦੇ ਸਨ। ਜਲ ਸੈਨਾ ਅਧਿਕਾਰੀ ਦੇ ਤੌਰ 'ਤੇ ਡਿਪਟੀ ਲੈਫਟੀਨੈਂਟ ਪ੍ਰਿਥਵੀਪਾਲ ਸਿੰਘ ਗਿੱਲ ਨੇ ਸਕੂਲ ਆਫ਼ ਆਟਿਰਲਰੀ, ਦੇਵਲਾਲੀ 'ਚ ਲਾਂਗ ਗਨਰੀ ਸਟਾਫ਼ ਦਾ ਕੋਰਸ ਕਵਾਲੀਫਾਈ ਕੀਤਾ। ਇਸ ਤੋਂ ਬਾਅਦ ਗਿੱਲ ਦਾ ਫ਼ੌਜ 'ਚ ਟਰਾਂਸਫਰ ਕਰ ਦਿੱਤਾ ਗਿਆ, ਜਿੱਥੇ ਗਵਾਲੀਅਰ ਮਾਊਂਟੇਨ ਬੈਟਰੀ 'ਚ ਉਨ੍ਹਾਂ ਦੀ ਤਾਇਨਾਤ ਹੋਈ। ਇਸ ਤੋਂ ਇਲਾਵਾ ਇਨ੍ਹਾਂ ਨੇ ਮਣੀਪੁਰ 'ਚ ਆਸਾਮ ਰਾਈਫਲਜ਼ 'ਚ ਵੀ ਆਪਣੀ ਸੇਵਾ ਦਿੱਤੀ।

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਸੋਚਦੀ ਹੈ ਕੇਂਦਰ ਸਰਕਾਰ, PM ਮੋਦੀ ਨੇ ਸ਼ੇਅਰ ਕੀਤਾ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News