ਸੰਘਣੀ ਧੁੰਦ ਦਾ ਕਹਿਰ; ਆਟੋ ਰਿਕਸ਼ਾ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, 12 ਲੋਕਾਂ ਦੀ ਮੌਤ

Thursday, Jan 25, 2024 - 01:31 PM (IST)

ਸੰਘਣੀ ਧੁੰਦ ਦਾ ਕਹਿਰ; ਆਟੋ ਰਿਕਸ਼ਾ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, 12 ਲੋਕਾਂ ਦੀ ਮੌਤ

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਵੀਰਵਾਰ ਨੂੰ ਸਵੇਰੇ ਸੰਘਣੀ ਧੁੰਦ ਕਾਰਨ ਆਟੋ ਰਿਕਸ਼ਾ ਅਤੇ ਟੈਂਕਰ 'ਚ ਭਿਆਨਕ ਟੱਕਰ ਹੋ ਗਈ। ਇਸ ਭਿਆਨਕ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਅਸ਼ੋਕ ਕੁਮਾਰ ਮੀਣਾ ਨੇ ਦੱਸਿਆ ਕਿ ਬਰੇਲੀ-ਫਰੁਖ਼ਾਬਾਦ ਹਾਈਵੇਅ 'ਤੇ ਅੱਲ੍ਹਾਗੰਜ ਥਾਣਾ ਖੇਤਰ ਤਹਿਤ ਸੁਗਸੁਗੀ ਪਿੰਡ ਕੋਲ ਜਲਾਲਾਬਾਦ ਵਲੋਂ ਜਾ ਰਹੇ ਆਟੋ ਰਿਕਸ਼ਾ ਨੂੰ ਉਲਟ ਦਿਸ਼ਾ ਤੋਂ ਆ ਰਹੇ ਇਕ ਟੈਂਕਰ ਨੇ ਟੱਕਰ ਮਾਰ ਦਿੱਤੀ। 

ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨਦੀ 'ਚ ਡਿੱਗੀ, ਇਕ ਹੀ ਪਿੰਡ ਦੇ 4 ਲੋਕਾਂ ਦੀ ਡੁੱਬਣ ਨਾਲ ਮੌਤ

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਆਟੋ ਰਿਕਸ਼ਾ 'ਚ ਸਵਾਰ 12 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਮਰਨ ਵਾਲਿਆਂ ਵਿਚ ਬਜ਼ੁਰਗ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਮੀਣਾ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਗਣਤੰਤਰ ਦਿਵਸ ਦੀ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਚੌਕਸ, ਲੋਕਾਂ ਦੇ ਬੂਟਾਂ ਅਤੇ ਜੈਕੇਟਾਂ 'ਤੇ ਹੋਵੇਗੀ ਖ਼ਾਸ ਨਜ਼ਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News