120 ਕਿਲੋਮੀਟਰ ਦੀ ਸਪੀਡ ਨਾਲ ਟਕਰਾਈ ਦਰਖੱਤ ਨਾਲ ਕਾਰ, ਡਰਾਈਵਰ ਦਾ ਹੋਇਆ ਇਹ ਹਾਲ

Tuesday, Aug 01, 2017 - 01:30 PM (IST)

120 ਕਿਲੋਮੀਟਰ ਦੀ ਸਪੀਡ ਨਾਲ ਟਕਰਾਈ ਦਰਖੱਤ ਨਾਲ ਕਾਰ, ਡਰਾਈਵਰ ਦਾ ਹੋਇਆ ਇਹ ਹਾਲ

ਅਹਿਮਦਾਬਾਦ— ਸ਼ਹਿਰ ਦੇ ਵਸਤਰਾਪੁਰ ਇਲਾਕੇ 'ਚ ਕੱਲ ਦੇਰ ਰਾਤੀ ਕਾਰ ਦਰਖੱਤ ਨਾਲ ਟਕਰਾ ਗਈ। ਜਦੋਂ ਕਾਰ ਦਰਖੱਤ ਨਾਲ ਟਕਰਾਈ ਤਾਂ ਉਸ ਦੀ ਸਪੀਡ 120 ਕਿਲੋਮੀਟਰ ਸੀ। ਇਸ ਨਾਲ ਉਸ 'ਚ ਸਵਾਰ ਇਕ ਲੜਕੇ ਦੀ ਮੌਤ ਘਟਨਾਸਥਾਨ 'ਤੇ ਹੀ ਹੋ ਗਈ, ਦੂਜੇ ਦੀ ਹਸਪਤਾਲ 'ਚ ਇਲਾਜ ਦੌਰਾਨ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ 'ਚ ਸਵਾਰ ਵਿਅਕਤੀ ਦਾ ਸਿਰ ਬਾਹਰ ਆ ਗਿਆ। ਪੂਰੀ ਘਟਨਾ ਸੀ.ਸੀ.ਟੀ.ਵੀ 'ਚ ਕੈਦ ਹੋ ਗਈ। 

PunjabKesari
ਵਸਤਰਾਪੁਰ ਦੇ ਸੋਹਮ ਟਾਵਰ ਨੇੜੇ ਕਾਰ ਕੱਲ ਰਾਤੀ ਦਰਖੱਤ ਨਾਲ ਟਕਰਾਈ, ਇਹ ਖਬਰ ਮਿਲਦੇ ਹੀ ਘਟਨਾਸਥਾਨ 'ਤੇ ਪੁਲਸ ਪੁੱਜੀ। ਜਦੋਂ ਇਹ ਹਾਦਸਾ ਹੋਇਆ,ਉਦੋਂ ਕਾਰ 17 ਸਾਲਾਂ ਨਿਸ਼ਵਲ ਜੈਨ ਚਲਾ ਰਿਹਾ ਸੀ। ਦੂਜਾ ਗੰਭੀਰ ਰੂਪ ਨਾਲ ਜ਼ਖਮੀ 16 ਸਾਲਾਂ ਵੇਦਾਂਤ ਪਟੇਲ ਨੂੰ ਨਿਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਵੇਦਾਂਤ ਤਿਰੂਪਤੀ ਆਇਲ ਦੇ ਡਾਇਰੈਕਟਰ ਦਰਸ਼ਲ ਪਟੇਲ ਦਾ ਬੇਟਾ ਸੀ। ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ।

PunjabKesari


Related News