ਸਿਰ ਤੋਂ ਲੈ ਕੇ ਪੈਰਾਂ ਤੱਕ ਸੜੀ ਪਤਨੀ; ਪਤੀ ਨੇ ਬਿਛੂਏ ਤੋਂ ਪਛਾਣੀ ਲਾਸ਼, ਧਾਹਾਂ ਮਾਰ ਰੋਇਆ
Saturday, Dec 21, 2024 - 05:37 PM (IST)
ਜੈਪੁਰ- ਬੀਤੇ ਦਿਨ ਜੈਪੁਰ-ਅਜਮੇਰ ਕੌਮੀ ਹਾਈਵੇਅ 'ਤੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ CNG ਗੈਸ ਟਰੱਕ ਦੀ ਇਕ ਹੋਰ ਟਰੱਕ ਨਾਲ ਟੱਕਰ ਕਾਰਨ ਧਮਾਕਾ ਹੋ ਗਿਆ, ਜਿਸ ਵਿਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਭਿਆਨਕ ਹਾਦਸੇ ਵਿਚ ਮ੍ਰਿਤਕਾਂ ਦੀਆਂ ਲਾਸ਼ਾਂ ਇੰਨੀ ਬੁਰੀ ਤਰੀਕੇ ਨਾਲ ਸੜ ਗਈਆਂ ਕਿ ਉਨ੍ਹਾਂ ਦੀ ਪਛਾਣ ਤੱਕ ਨਹੀਂ ਹੋ ਸਕੀ। ਲਾਸ਼ਾਂ ਦੀ ਪਛਾਣ ਲਈ DNA ਟੈਸਟ ਕਰਨ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ- 200 ਮੀਟਰ ਤੱਕ ਅੱਗ ਹੀ ਅੱਗ; ਸੜਦੀਆਂ ਗੱਡੀਆਂ, ਤਸਵੀਰਾਂ 'ਚ ਵੇਖੋ ਹਾਦਸੇ ਦਾ ਮੰਜ਼ਰ
ਹੁਣ ਤੱਕ 14 ਲੋਕਾਂ ਦੀ ਹੋ ਚੁੱਕੀ ਹੈ ਮੌਤ
ਹਾਦਸੇ ਵਿਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। 28 ਲੋਕ 80 ਫ਼ੀਸਦੀ ਤੋਂ ਵੱਧ ਸੜ ਗਏ ਹਨ ਅਤੇ 30 ਦੀ ਹਾਲਤ ਗੰਭੀਰ ਹੈ। ਇਸ ਅਗਨੀਕਾਂਡ ਵਿਚ ਕਈ ਪਰਿਵਾਰਾਂ ਦੇ ਚਿਰਾਗ ਉਜੜ ਗਏ। ਮਾਰੇ ਗਏ ਲੋਕਾਂ ਵਿਚ ਰਾਜਸਥਾਨ ਪੁਲਸ ਦੀ ਕਾਂਸਟੇਬਲ ਅਨੀਤਾ ਮੀਣਾ ਵੀ ਸ਼ਾਮਲ ਹੈ, ਜੋ ਦੋਹਾਂ ਛੋਟੇ ਬੱਚਿਆਂ ਲਈ ਸਵੇਰ ਦਾ ਖਾਣਾ ਬਣਾ ਕੇ ਬੱਸ 'ਚ ਸਵਾਰ ਹੋ ਕੇ ਡਿਊਟੀ ਲਈ ਜੈਪੁਰ ਨਿਕਲੀ ਸੀ। ਅਨੀਤਾ ਆਪਣੇ ਪਰਿਵਾਰ ਦੀ ਇਕਲੌਤੀ ਕਮਾਉਣ ਵਾਲੀ ਮੈਂਬਰ ਸੀ। ਅਨੀਤਾ ਰੋਸ਼ਨਪੁਰਾ ਬਨੇਡੀਆ ਮੌਜਮਾਬਾਦ ਦੀ ਰਹਿਣ ਵਾਲੀ ਸੀ, ਜੋ ਸ਼ੁੱਕਰਵਾਰ ਸਵੇਰੇ ਡਿਊਟੀ ਲਈ ਸਲੀਪਰ ਬੱਸ ਤੋਂ ਦੂਦੂ ਤੋਂ ਚੈਨਪੁਰਾ ਜਾ ਰਹੀ ਸੀ, ਤਾਂ ਹਾਦਸੇ ਦੀ ਸ਼ਿਕਾਰ ਹੋ ਗਈ।
ਇਹ ਵੀ ਪੜ੍ਹੋ- ਬੱਚਿਆਂ ਦੀਆਂ ਲੱਗੀਆਂ ਮੌਜਾਂ, 15 ਦਿਨ ਬੰਦ ਰਹਿਣਗੇ ਸਕੂਲ
ਬਿਛੂਏ ਤੋਂ ਪਛਾਣੀ ਲਾਸ਼
ਅਨੀਤਾ ਦੇ ਪਤੀ ਕਨ੍ਹਈਆ ਲਾਲ ਮੀਣਾ ਹਾਦਸੇ ਤੋਂ ਬਾਅਦ ਅਨੀਤਾ ਦੀ ਤਲਾਸ਼ ਵਿਚ ਹਸਪਤਾਲ ਪਹੁੰਚੇ। ਹਸਪਤਾਲ ਦੇ ਕਰਮੀਆਂ ਨੇ ਜ਼ਖ਼ਮੀਆਂ ਦੀ ਸੂਚੀ ਵਿਚ ਅਨੀਤਾ ਦਾ ਨਾਂ ਨਾ ਹੋਣ ਦੀ ਜਾਣਕਾਰੀ ਦਿੱਤੀ। ਇਸ ਦੇ ਬਾਵਜੂਦ ਕਨ੍ਹਈਆ ਦਾ ਮਨ ਨਹੀਂ ਮੰਨਿਆ ਅਤੇ ਆਖੀਰ ਵਿਚ ਮੁਰਦਾਘਰ ਪਹੁੰਚੇ, ਤਾਂ ਲਾਸ਼ ਨੂੰ ਵੇਖ ਕੇ ਧਾਹਾਂ ਮਾਰ-ਮਾਰ ਕੇ ਰੋ ਪਏ। ਕਿਉਂਕਿ ਲਾਸ਼ ਦੇ ਨਾਂ 'ਤੇ ਅਨੀਤਾ ਦਾ ਅੱਧਾ ਸਰੀਰ ਅਤੇ ਪੈਰ ਬਚਿਆ ਸੀ, ਜਿਸ ਨੂੰ ਕਨ੍ਹਈਆ ਲਾਲ ਨੇ ਪੈਰਾਂ ਵਿਚ ਪਹਿਨੇ ਬਿਛੂਏ ਤੋਂ ਪਛਾਣਿਆ।
ਇਹ ਵੀ ਪੜ੍ਹੋ- ਸਾਬਕਾ CM ਦਾ ਦਿਹਾਂਤ, ਨਹੀਂ ਰਹੇ OP ਚੌਟਾਲਾ
ਸਿਰ ਤੋਂ ਪੈਰਾਂ ਤੱਕ ਸੜੀ ਹੋਈ ਸੀ ਅਨੀਤਾ
ਮ੍ਰਿਤਕਾ ਦੇ ਪਤੀ ਕਨ੍ਹਈਆਲਾਲ ਮੀਣਾ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਅਨੀਤਾ ਦੀ ਭਾਲ ਲਈ ਹਸਪਤਾਲ ਆਏ, ਜਿੱਥੇ ਅਨੀਤਾ ਦਾ ਕੋਈ ਸੁਰਾਗ ਨਹੀਂ ਮਿਲਿਆ। ਉਹ ਡਰਦੇ-ਡਰਦੇ ਹਸਪਤਾਲ ਦੇ ਮੁਰਦਾਘਰ ਪਹੁੰਚ ਗਿਆ। ਉੱਥੇ ਇਕ ਔਰਤ ਦੀ ਲਾਸ਼ ਦੇਖੀ ਜੋ ਸਿਰ ਤੋਂ ਪੈਰਾਂ ਤੱਕ ਸੜੀ ਹੋਈ ਸੀ। ਜਦੋਂ ਉਸ ਦੀ ਨਜ਼ਰ ਪੈਰਾਂ ਵਿਚ ਪਏ ਬਿਛੂਏ 'ਤੇ ਪਈ ਤਾਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਕਿਉਂਕਿ ਲਾਸ਼ ਉਸ ਦੀ ਪਤਨੀ ਅਨੀਤਾ ਦੀ ਸੀ। ਅਨੀਤਾ ਦੇ ਦੋ ਛੋਟੇ ਬੱਚੇ ਹਨ, ਜਿਨ੍ਹਾਂ ਨੂੰ ਪਿੱਛੇ ਛੱਡ ਉਹ ਡਿਊਟੀ 'ਤੇ ਗਈ ਸੀ ਪਰ ਵਾਪਸ ਨਹੀਂ ਆ ਸਕੀ।
ਇਹ ਵੀ ਪੜ੍ਹੋ- ਸਹੇਲੀ ਕਰ ਕੇ ਲੱਖਾਂ ਰੁਪਏ ਕੀਤਾ ਖਰਚਾ, ਫਿਰ ਮੁੰਡਾ ਬਣ ਕਰਵਾ ਲਿਆ ਵਿਆਹ