ਚੱਲਦੇ ਪੇਪਰ ''ਚ ਗੁੱਲ ਹੋ ਗਈ ਬੱਤੀ ! ਵਿਦਿਆਰਥੀਆਂ ਨੇ ''ਮੋਬਾਈਲ'' ਦੀ ਲਾਈਟ ''ਚ ਦਿੱਤੀ ਪ੍ਰੀਖਿਆ

Friday, May 23, 2025 - 10:09 AM (IST)

ਚੱਲਦੇ ਪੇਪਰ ''ਚ ਗੁੱਲ ਹੋ ਗਈ ਬੱਤੀ ! ਵਿਦਿਆਰਥੀਆਂ ਨੇ ''ਮੋਬਾਈਲ'' ਦੀ ਲਾਈਟ ''ਚ ਦਿੱਤੀ ਪ੍ਰੀਖਿਆ

ਨੈਸ਼ਨਲ ਡੈਸਕ- ਬਿਹਾਰ ਦੇ ਬੇਤੀਆ 'ਚ ਸਥਿਤ ਇਕ ਨਾਮਵਰ ਕਾਲਜ 'ਚ ਗ੍ਰੈਜੂਏਸ਼ਨ ਮਿਡ-ਟਰਮ ਪ੍ਰੀਖਿਆ ਦੌਰਾਨ ਇਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿਸ ਨੇ ਸਿੱਖਿਆ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰੀਖਿਆ ਹਾਲ 'ਚ ਬਿਜਲੀ ਨਾ ਹੋਣ ਕਾਰਨ ਵਿਦਿਆਰਥੀ ਮੋਬਾਈਲ ਟਾਰਚਾਂ ਦੀ ਵਰਤੋਂ ਕਰਕੇ ਆਪਣੀਆਂ ਕਾਪੀਆਂ 'ਤੇ ਉੱਤਰ ਲਿਖਦੇ ਨਜ਼ਰ ਆਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ।

ਇਹ ਵੀ ਪੜ੍ਹੋ : ਸਕੂਲਾਂ ਦਾ ਬਦਲਿਆ ਸਮਾਂ, ਹੁਣ ਇਹ ਰਹੇਗੀ Timing

ਵਿਧਾਇਕ ਰਸ਼ਮੀ ਵਰਮਾ ਨੇ ਨਾਰਾਜ਼ਗੀ ਪ੍ਰਗਟਾਈ

ਜਿਵੇਂ ਹੀ ਇਹ ਖ਼ਬਰ ਫੈਲੀ, ਇਲਾਕੇ ਦੀ ਵਿਧਾਇਕਾ ਰਸ਼ਮੀ ਵਰਮਾ ਆਪਣੇ ਸਮਰਥਕਾਂ ਨਾਲ ਕਾਲਜ ਪਹੁੰਚ ਗਈ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਦੇ ਸਾਹਮਣੇ ਵੀ ਵਿਦਿਆਰਥੀ ਮੋਬਾਈਲ ਫੋਨ ਦੀ ਰੌਸ਼ਨੀ 'ਚ ਪ੍ਰੀਖਿਆ ਦੇ ਰਹੇ ਸਨ। ਇਹ ਸਥਿਤੀ ਦੇਖ ਕੇ ਵਿਧਾਇਕ ਗੁੱਸੇ 'ਚ ਆ ਗਏ। ਉਨ੍ਹਾਂ ਕਿਹਾ,''ਜਿਸ ਕਾਲਜ ਦੀ ਨੀਂਹ ਮੇਰੇ ਪੂਰਵਜਾਂ ਨੇ ਰੱਖੀ ਸੀ, ਅੱਜ ਉਹੀ ਹਨ੍ਹੇਰੇ 'ਚ ਡੁੱਬਿਆ ਹੋਇਆ ਹੈ। ਇਹ ਸਿਰਫ਼ ਬਿਜਲੀ ਦੀ ਨਹੀਂ, ਸਗੋਂ ਸਿਸਟਮ ਦੀ ਵੀ ਅਸਫ਼ਲਤਾ ਹੈ। ਵਿਧਾਇਕ ਨੇ ਕਾਲਜ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਕਾਲਜ 'ਚ ਜਰਨੇਟਰ ਦੀ ਵਿਵਸਥਾ ਹੋਣ ਦੇ ਬਾਵਜੂਦ ਉਹ ਨੂੰ ਚਾਲੂ ਨਹੀਂ ਕੀਤਾ ਗਿਆ। ਉਨ੍ਹਾਂ ਸਵਾਲ ਚੁੱਕਿਆ ਕਿ ਆਖ਼ਰ ਜਦੋਂ ਬਿਜਲੀ ਨਹੀਂ ਸੀ ਤਾਂ ਜਨਰੇਟਰ ਕਿਉਂ ਨਹੀਂ ਚਲਵਾਇਆ ਗਿਆ ਪਰ ਮੌਕੇ 'ਤੇ ਕੋਈ ਵੀ ਸੰਤੋਸ਼ਜਨਕ ਜਵਾਬ ਦੇਣ ਵਾਲਾ ਨਹੀਂ ਸੀ। 

ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ

ਨਿਯਮਾਂ ਦੀ ਅਣਦੇਖੀ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ

ਪ੍ਰੀਖਿਆ ਨਿਯਮਾਂ ਅਨੁਸਾਰ ਮੋਬਾਇਲ ਫੋਨ ਲਿਜਾਉਣਾ ਅਤੇ ਇਸਤੇਮਾਲ ਕਰਨਾ ਸਖ਼ਤ ਮਨ੍ਹਾ ਹੈ ਪਰ ਬਿਜਲੀ ਨਾ ਹੋਣ ਕਾਰਨ ਵਿਦਿਆਰਥੀ ਮੋਬਾਇਲ ਟਾਰਚ ਦੀ ਰੌਸ਼ਨੀ 'ਚ ਪ੍ਰੀਖਿਆ ਦੇਣ ਲਈ ਮਜ਼ਬੂਰ ਸਨ। ਇਹ ਘਟਨਾ ਸਿੱਧੇ ਤੌਰ 'ਤੇ ਕਾਲਜ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦੀ ਗਵਾਹੀ ਦਿੰਦੀ ਹੈ ਅਤੇ ਬਿਹਾਰ ਦੀ ਸਿੱਖਿਆ ਵਿਵਸਥਾ 'ਚ ਕਮੀਆਂ ਨੂੰ ਉਜਾਗਰ ਕਰਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News