ਮੁੰਬਈ ’ਚ ਵਿਦਿਆਰਥਣ ਨਾਲ ਛੇੜਖਾਨੀ ਦੇ ਦੋਸ਼ ਹੇਠ ਕਾਲਜ ਪ੍ਰਿੰਸੀਪਲ ਗ੍ਰਿਫਤਾਰ
Thursday, May 22, 2025 - 10:47 PM (IST)

ਮੁੰਬਈ– ਮਹਾਰਾਸ਼ਟਰ ਦੇ ਮੁੰਬਈ ਵਿਚ ਇਕ ਕਾਲਜ ਪ੍ਰਿੰਸੀਪਲ ਨੂੰ ਆਪਣੇ ਕਾਲਜ ਦੀ ਨਾਬਾਲਿਗ ਵਿਦਿਆਰਥਣ ਨਾਲ ਛੇੜਖਾਨੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੈਕਸ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਸਕੋ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵਿਦਿਆਰਥਣ (17) ਦੱਖਣੀ ਮੁੰਬਈ ਦੇ ਨਾਗਪਾੜਾ ਦੀ ਰਹਿਣ ਵਾਲੀ ਹੈ ਅਤੇ ਬੋਰੀਵਲੀ ਦੇ ਇਕ ਕਾਲਜ ਵਿਚ ਪੜ੍ਹਦੀ ਹੈ। ਸ਼ਿਕਾਇਤ ਮੁਤਾਬਕ ਪ੍ਰਿੰਸੀਪਲ ਕਈ ਮਹੀਨਿਆਂ ਤੋਂ ਵਿਦਿਆਰਥਣ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਨਾਲ ਅਣਉਚਿਤ ਵਤੀਰਾ ਕਰ ਰਿਹਾ ਸੀ ਅਤੇ ਵਾਰ-ਵਾਰ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਪੁਲਸ ਮੁਤਾਬਕ ਵਿਦਿਆਰਥਣ ਦੇ ਕਾਲਜ ਦੇ ਪ੍ਰਿੰਸੀਪਲ ਨੇ ਜੂਨ, 2024 ਅਤੇ ਮਈ, 2025 ਦਰਮਿਆਨ ਕਥਿਤ ਤੌਰ ’ਤੇ ਵਾਰ-ਵਾਰ ਸੈਕਸ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਨਾਲ ਛੇੜਖਾਨੀ ਕੀਤੀ।