ਹੱਡ ਚੀਰਵੀਂ ਹਵਾ ਨਾਲ ਫਿਰ ਕੰਬੀ ਦਿੱਲੀ, ਪ੍ਰਦੂਸ਼ਣ ਵੀ ਵਧਿਆ

02/02/2019 4:15:45 PM

ਨਵੀਂ ਦਿੱਲੀ-ਦਿੱਲੀ ਅਤੇ ਐੱਨ. ਸੀ. ਆਰ. ਦੇ ਲੋਕਾਂ ਨੂੰ ਹੁਣ ਤੱਕ ਠੰਡੀ ਹਵਾ ਕੰਬਣ ਲਈ ਮਜ਼ਬੂਰ ਕਰ ਰਹੀ ਹੈ। ਬਰਫੀਲੀ ਹਵਾ ਤੋਂ ਹੁਣ ਤੱਕ ਰਾਹਤ ਨਹੀਂ ਮਿਲ ਰਹੀ ਹੈ। ਅੱਜ ਸਵੇਰੇਸਾਰ ਦਿੱਲੀ-ਐੱਨ. ਸੀ. ਆਰ. 'ਚ ਹਲਕੀ ਧੁੰਦ ਦੇ ਨਾਲ ਬੱਦਲ ਛਾਏ ਹੋਏ ਦੇਖੇ ਗਏ। ਸਵੇਰੇ ਦਾ ਤਾਪਮਾਨ 7 ਡਿਗਰੀ ਦੇ ਨੇੜੇ ਸੀ। 9 ਵਜੇ ਤੱਕ ਤਾਪਮਾਨ 'ਚ ਸਿਰਫ ਇਕ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਅਤੇ 11 ਵਡੇ ਤੱਕ 13 ਡਿਗਰੀ ਦੇ ਨੇੜੇ ਰਿਹਾ। 

ਨੋਇਡਾ 'ਚ ਸ਼ਨੀਵਾਰ ਸਵੇਰੇਸਾਰ ਸ਼ੀਤ ਲਹਿਰ ਦੇ ਨਾਲ ਪ੍ਰਦੂਸ਼ਣ ਦੀ ਚਾਦਰ ਛਾਈ ਹੈ। ਸੜਕਾਂ 'ਤੇ ਨਿਕਲੇ ਲੋਕ ਸ਼ੀਤ ਲਹਿਰ ਦੇ ਕਾਰਨ ਕੰਬਦੇ ਨਜ਼ਰ ਆਏ। 10 ਦਿਨਾਂ ਪਹਿਲਾਂ ਹਲਕੀ ਬਾਰਿਸ਼ ਨਾਲ ਸਾਫ ਹੋਇਆ ਪ੍ਰਦੂਸ਼ਣ ਫਿਰ ਖਰਾਬ ਹੋਣ ਲੱਗਾ ਹੈ। ਸ਼ੀਤਲਹਿਰ ਕਾਰਨ ਨੋਇਡਾ 'ਚ ਘੱਟੋ-ਘੱਟ ਤਾਪਮਾਨ 9 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। 

ਵਧਿਆ ਪ੍ਰਦੂਸ਼ਣ-
ਸ਼ਨੀਵਾਰ ਨੂੰ ਸ਼ੀਤ ਲਹਿਰ ਦਾ ਕਹਿਰ ਦੇ ਨਾਲ ਪ੍ਰਦੂਸ਼ਣ ਦਾ ਪੱਧਰ ਖਰਾਬ ਸ਼੍ਰੇਣੀ 'ਚ ਪਹੁੰਚ ਗਿਆ ਹੈ। ਲੋਧੀ ਰੋਡ 'ਚ ਲੱਗੇ ਸਾਈਨ ਬੋਰਡ 'ਤੇ ਪੀ. ਐੱਮ 2.5 ਦਾ ਪੱਧਰ 234 ਅਤੇ ਪੀ. ਐੱਮ. 10 ਦਾ ਪੱਧਰ 230 ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ 'ਚ ਸਵੇਰੇਸਾਰ ਸੈਕਟਰ 125 ਸਥਿਤ ਐਮੀਟੀ ਯੂਨੀਵਰਸਿਟੀ 'ਚ ਲੱਗੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਨੋਇਡਾ ਦਾ ਏਅਰ ਕੁਆਲਿਟੀ ਇੰਡੈਕਸ ਪੀ. ਐੱਮ 2.5 ਦਾ ਪੱਧਰ 346 ਅਤੇ ਪੀ ਐੱਮ 10 ਦਾ ਪੱਧਰ 212 ਦਰਜ ਕੀਤਾ ਗਿਆ, ਜੋ ਬਹੁਤ ਖਰਾਬ ਹਵਾ ਗੁਣਵੱਤਾ 'ਚ ਆਉਂਦਾ ਹੈ। ਪ੍ਰਦੂਸ਼ਣ ਮਾਹਿਰਾਂ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਪ੍ਰਦੂਸ਼ਣ ਦਾ ਪੱਧਰ ਹੋਰ ਵਧੇਗਾ, ਜਿਸ ਤੋਂ ਨੋਇਡਾ ਦੇ ਇਲਾਕਿਆਂ 'ਚ ਸਵੇਰੇ-ਸ਼ਾਮ ਧੁੰਦ ਛਾਈ ਰਹੇਗੀ।

ਮੀਂਹ ਪੈਣ ਨਾਲ ਠੰਡ ਵੱਧਣ ਦੀ ਸੰਭਾਵਨਾ-
ਮੌਸਮ ਵਿਭਾਗ ਦੇ ਮੁਤਾਬਕ ਅਗਲੇ ਹਫਤੇ ਪੱਛਮੀ ਗੜਬੜੀ ਵਿਕਸਿਤ ਹੋਵੇਗੀ, ਜਿਸ ਕਾਰਨ ਕੁਝ ਇਲਾਕਿਆਂ 'ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਮੌਸਮ 'ਚ ਵੀ ਕੁਝ ਸੁਧਾਰ ਹੋਵੇਗਾ। ਇਸ ਤੋਂ ਆਉਣ ਵਾਲੇ ਦਿਨਾਂ 'ਚ ਸ਼ੀਤ ਲਹਿਰ ਦੇ ਕਾਰਨ ਠੰਡ ਵੱਧ ਸਕਦੀ ਹੈ। ਮੌਸਮ ਵਿਗਿਆਨਿਕਾਂ ਨੇ 4 ਤੋਂ 7 ਫਰਵਰੀ ਵਿਚਾਲੇ ਬਾਰਿਸ਼ ਹੋਣ ਦੀ ਸੰਭਾਵਨਾ ਹੈ।


Iqbalkaur

Content Editor

Related News