ਧੁੰਦ ਕਾਰਨ ਯਾਤਰੀ ਪ੍ਰੇਸ਼ਾਨ, ਦੇਰੀ ਨਾਲ ਚੱਲ ਰਹੀਆਂ ਸੂਬੇ ਦੀਆਂ 26 ਟਰੇਨਾਂ

Tuesday, Jan 02, 2024 - 01:02 PM (IST)

ਨੈਸ਼ਨਲ ਡੈਸਕ: ਦਿੱਲੀ ਅਤੇ ਐੱਨ. ਸੀ. ਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਸੜਕਾਂ 'ਤੇ ਵਾਹਨ ਵੀ ਹੌਲੀ-ਹੌਲੀ ਚੱਲ ਰਹੇ ਹਨ, ਜਦਕਿ ਧੁੰਦ ਕਾਰਨ ਦਿੱਲੀ ਦੀਆਂ ਟਰੇਨਾਂ ਦੀ ਰਫ਼ਤਾਰ ਵੀ ਧੀਮੀ ਹੋ ਗਈ ਹੈ। ਰੇਲਵੇ ਵੱਲੋਂ ਮੰਗਲਵਾਰ ਸਵੇਰੇ ਜਾਰੀ ਕੀਤੀ ਗਈ ਸੂਚੀ ਮੁਤਾਬਕ ਅੱਜ ਫਿਰ ਤੋਂ 26 ਟਰੇਨਾਂ ਲੇਟ ਹਨ। ਟਰੇਨ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਕਿਤੇ ਜਾਣ ਵਾਲੇ ਯਾਤਰੀਆਂ ਨੂੰ ਕਈ ਘੰਟੇ ਰੇਲ ਦਾ ਇੰਤਜ਼ਾਰ ਕਰਨਾ ਪੈਂਦਾ ਹੈ।


26 ਟਰੇਨਾਂ ਦੀ ਸੂਚੀ-

1. 20171 ਭੋਪਾਲ-ਨਿਜ਼ਾਮੂਦੀਨ

2. 22691 ਬੈਂਗਲੁਰੂ-ਨਿਜ਼ਾਮੂਦੀਨ

3. 22823 ਭੁਵਨੇਸ਼ਵਰ-ਨਵੀਂ ਦਿੱਲੀ ਰਾਜਧਾਨੀ

4. 12001 ਰਾਣੀਕਮਲਪਤੀ ਭੋਪਾਲ-ਨਵੀਂ ਦਿੱਲੀ

5. 12273 ਹਾਵੜਾ-ਨਵੀਂ ਦਿੱਲੀ ਦੁਰੰਤੋ

6. 12259 ਚੇਨਈ-ਨਵੀਂ ਦਿੱਲੀ

7. 12801 ਪੁਰੀ-ਨਵੀਂ ਦਿੱਲੀ ਪੁਰਸ਼ੋਤਮ

8. 12451 ਕਾਨਪੁਰ-ਨਵੀਂ ਦਿੱਲੀ ਸ਼੍ਰਮਸ਼ਕਤੀ

9. 12303 ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ

10. 12553 ਸਹਰਸਾ-ਨਵੀਂ ਦਿੱਲੀ ਵੈਸ਼ਾਲੀ ਐਕਸਪ੍ਰੈਸ

11. 12427 ਰੀਵਾ-ਆਨੰਦ ਵਿਹਾਰ ਐਕਸਪ੍ਰੈਸ

12. 12417 ਪ੍ਰਯਾਗਰਾਜ-ਨਵੀਂ ਦਿੱਲੀ ਐਕਸਪ੍ਰੈਸ

13. 12225 ਆਜ਼ਮਗੜ੍ਹ-ਦਿੱਲੀ ਕੈਫੀਅਤ ਐਕਸਪ੍ਰੈਸ

14. 12367 ਭਾਗਲਪੁਰ ਆਨੰਦ ਵਿਹਾਰ ਐਕਸਪ੍ਰੈਸ

15. 12393 ਰਾਜੇਂਦਰਨਗਰ-ਨਵੀਂ ਦਿੱਲੀ

16. 12559 ਬਨਾਰਸ-ਨਵੀਂ ਦਿੱਲੀ ਐਕਸਪ੍ਰੈਸ

17. 12919 ਅੰਬੇਡਕਰਨਗਰ-ਕਟੜਾ ਐਕਸਪ੍ਰੈਸ

18. 12615 ਚੇਨਈ-ਨਵੀਂ ਦਿੱਲੀ ਜੀ.ਟੀ

19. 12621 ਚੇਨਈ-ਨਵੀਂ ਦਿੱਲੀ

20. 12723 ਹੈਦਰਾਬਾਦ-ਨਵੀਂ ਦਿੱਲੀ

21. 12155 ਰਾਣੀਕਮਲਪਤੀ-ਨਿਜ਼ਾਮੂਦੀਨ

22. 15707 ਕਟਿਹਾਰ-ਅੰਮ੍ਰਿਤਸਰ ਐਕਸਪ੍ਰੈਸ

23. 12414 ਜੰਮੂ ਤਵੀ-ਅਜਮੇਰ ਐਕਸਪ੍ਰੈਸ

24. 15658 ਕਾਮਾਖਿਆ-ਦਿੱਲੀ ਐਕਸਪ੍ਰੈਸ

25. 14624 ਫ਼ਿਰੋਜ਼ਪੁਰ-ਸੀ

26. 12413 ਅਜਮੇਰ-ਕਟੜਾ ਐਕਸ

Image

ਇਸ ਦੇ ਨਾਲ ਹੀ ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਹਵਾ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ, ਜਿਸ ਕਾਰਨ ਲੋਕਾਂ ਨੂੰ ਜ਼ੀਰੋ ਵਿਜ਼ੀਬਿਲਟੀ 'ਤੇ ਆਉਣ-ਜਾਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਸਵੇਰੇ ਦਿੱਲੀ ਐੱਨ. ਸੀ. ਆਰ. ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਖੇਤਰਾਂ ਵਿੱਚ ਸੰਘਣੀ ਧੁੰਦ ਛਾਈ ਰਹੀ। ਭਾਰਤੀ ਮੌਸਮ ਵਿਭਾਗ ਨੇ ਆਪਣੇ ਤਾਜ਼ਾ ਬੁਲੇਟਿਨ ਵਿੱਚ ਕਿਹਾ ਹੈ ਕਿ 7 ਜਨਵਰੀ, 2023 ਤੱਕ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੀਤ ਲਹਿਰ ਅਤੇ ਧੁੰਦ ਜਾਰੀ ਰਹੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਯਾਤਰੀਆਂ ਨੂੰ ਟਰੇਨ ਦੇਰੀ ਦਾ ਸਾਹਮਣਾ ਵੀ ਕਰਨਾ ਪਵੇਗਾ।


sunita

Content Editor

Related News