ਪਲਾਸਟਿਕ ਕੂੜਾ ਫੈਲਾਉਣ 'ਚ ਕੋਕ, ਪੈਪਸੀ ਅਤੇ ਨੈਸਲੇ ਸਭ ਤੋਂ ਅੱਗੇ : ਰਿਪੋਰਟ

Wednesday, Oct 10, 2018 - 12:14 PM (IST)

ਨਵੀਂ ਦਿੱਲੀ — ਕੋਕਾ ਕੋਲਾ, ਪੈਪਸੀਕੋ ਅਤੇ ਨੈਸਲੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਕੂੜਾ ਫੈਲਾਉਂਦੀਆਂ ਹਨ। ਗ੍ਰੀਨਪੀਸ ਇੰਵਾਇਰਨਮੈਂਟ ਆਰਗਨਾਈਜ਼ੇਸ਼ਨ ਦੀ ਤਾਜ਼ਾ ਰਿਪੋਰਟ 'ਚ ਇਹ ਖੁਲਾਸਾ ਕੀਤਾ ਗਿਆ ਹੈ। ਗ੍ਰੀਨਪੀਸ ਨੇ ਕਿਹਾ ਕਿ ਦੁਨੀਆ ਦੇ 42 ਦੇਸ਼ਾਂ ਵਿਚ ਉਨ੍ਹਾਂ ਨੇ ਪਲਾਸਟਿਕ ਦੇ ਕਚਰੇ ਨੂੰ ਖਤਮ ਲਈ 239 ਮੁਹਿੰਮਾਂ ਚਲਾਈਆਂ ਹਨ। ਇਸ ਸਫਾਈ ਦੀ ਮੁਹਿੰਮ ਦੇ ਤਹਿਤ ਉਨ੍ਹਾਂ ਕੋਲ ਪਲਾਸਟਿਕ ਕੂੜੇ ਦੇ 1,87,000 ਟੁਕੜੇ ਇਕੱਠੇ ਹੋ ਗਏ।

PunjabKesari

ਕੋਕਾ ਕੋਲਾ ਸਭ ਤੋਂ ਅੱਗੇ

ਇਸ ਸਰਵੇਖਣ ਦਾ ਮਕਸਦ ਇਹ ਪਤਾ ਲਗਾਉਣਾ ਸੀ ਕਿ ਵੱਡੀਆਂ ਕੰਪਨੀਆਂ ਪ੍ਰਦੂਸ਼ਣ ਫੈਲਾਉਣ 'ਚ ਕਿਸ ਹੱਦ ਤੱਕ ਯੋਗਦਾਨ ਕਰ ਰਹੀਆਂ ਹਨ। ਦੁਨੀਆ ਦੀ ਸਭ ਤੋਂ ਵੱਡੀ ਸਾਫਟਡ੍ਰਿੰਕ ਕੰਪਨੀ ਕੋਕਾ ਕੋਲਾ ਸਭ ਤੋਂ ਜ਼ਿਆਦਾ ਕੂੜਾ ਬਣਾਉਣ ਵਾਲੀ ਕੰਪਨੀ ਹੈ। ਰਿਪੋਰਟ 'ਚ ਡੇਨੋਨ, ਮੋਂਡੇਲੇਜ, ਪ੍ਰੋਕਟਰ ਐਂਡ ਗੈਂਬਲ ਅਤੇ ਯੂਨੀਲੀਵਰ ਦੇ ਨਾਂ ਵੀ ਸ਼ਾਮਲ ਹਨ। ਬ੍ਰੇਕਫ੍ਰੀ ਫ੍ਰਾਮ ਪਲਾਸਟਿਕ ਮੁਹਿੰਮ ਦੇ ਗਲੋਬਲ ਕੋਆਰਡੀਨੇਟਰ ਵੋਨ ਹਰਨਾਂਡੇਜ ਨੇ ਦੱਸਿਆ ਕਿ ਕੋਕ ਬ੍ਰਾਂਡ ਦਾ ਪਲਾਸਟਿਕ ਕੂੜਾ 42 ਵਿਚੋਂ 40 ਦੇਸ਼ਾਂ ਵਿਚ ਮਿਲਿਆ ਹੈ। ਇਨ੍ਹਾਂ ਬ੍ਰਾਂਡਾ ਦੇ ਅੰਕੜਿਆਂ ਨੂੰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਾਰਪੋਰੇਟ ਸੈਕਟਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਕੂੜਾ ਫੈਲਾਉਣ ਲਈ ਜ਼ਿੰਮੇਵਾਰ ਹੈ।

ਪਾਲੀਸਟਾਇਰੀਨ ਦੀ ਹੁੰਦੀ ਹੈ ਵਰਤੋਂ

ਉਨ੍ਹਾਂ ਨੇ ਦੱਸਿਆ ਕਿ ਕੂੜੇ ਵਿਚ ਸਭ ਤੋਂ ਜ਼ਿਆਦਾ ਪਾਲੀਸਟਾਇਰੀਨ ਕਿਸਮ ਦਾ ਪਲਾਸਟਿਕ ਹੁੰਦਾ ਹੈ। ਇਸ ਦਾ ਇਸਤੇਮਾਲ ਪੈਕੇਜਿੰਗ ਅਤੇ ਕੌਫੀ ਕੱਪ ਬਣਾਉਣ ਲਈ ਕੀਤਾ ਜਾਂਦਾ ਹੈ। ਦੂਜੇ ਨੰਬਰ 'ਤੇ ਪੀ.ਈ.ਟੀ. ਬਾਟਲ ਅਤੇ ਕੰਟੇਨਰ ਸਨ। ਇਸ ਤੋਂ ਬਾਅਦ ਕੋਕ ਕੰਪਨੀ ਦੇ ਬੁਲਾਰੇ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਮਹਾਸਾਗਰ ਦੇ ਕੂੜੇ ਨੂੰ ਖਤਮ ਕਰਨ ਦੇ ਗ੍ਰੀਨਪੀਸ ਦੇ ਟੀਚੇ ਨੂੰ ਪੂਰਾ ਕਰਨ ਲਈ ਕੰਪਨੀ ਸਹਿਯੋਗ ਕਰੇਗੀ। 

ਇਸ ਹੱਦ ਵਧ ਰਹੇ ਕੂੜੇ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਪਲਾਸਟਿਕ ਦੀਆਂ ਬੋਤਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਵੀ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਹੋ ਤਾਂ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ।


Related News