ਹੈਰਾਨੀਜਨਕ : 14 ਸਾਲਾਂ ਤਕ ਕੁੜੀ ਦੇ ਗਲੇ ''ਚ ਫਸਿਆ ਰਿਹਾ 1 ਰੁਪਏ ਦਾ ਸਿੱਕਾ, ਜਾਣੋ ਪੂਰਾ ਮਾਮਲਾ
Wednesday, Jan 10, 2024 - 07:59 PM (IST)
ਉਜੈਨ- ਇੰਦੌਰ ਦੇ ਉਜੈਨ ਸ਼ਹਿਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਾਲ ਸਾਹਮਣੇ ਆਇਆ ਹੈ। ਇਥੇ ਇੰਦੌਰ ਦੀ ਰਹਿਣ ਵਾਲੀ ਇਕ 20 ਸਾਲਾ ਕੁੜੀ ਦੇ ਗਲੇ 'ਚੋਂ ਕਰੀਬ 14 ਸਾਲਾਂ ਬਾਅਦ ਇਕ ਰੁਪਏ ਦਾ ਸਿੱਕਾ ਬਾਹਰ ਕੱਢਿਆ ਗਿਆ ਹੈ। ਹੈਰਾਨ ਦੀ ਗੱਲ ਇਹ ਹੈ ਕਿ 14 ਸਾਲਾਂ ਤਕ ਸਿੱਕਾ ਕੁੜੀ ਦੇ ਗਲੇ 'ਚ ਹੀ ਫਸਿਆ ਰਿਹਾ ਅਤੇ ਉਹ ਬਿਨਾਂ ਦਰਦ ਦੇ ਨਾ ਸਿਰਫ ਮੌਜ 'ਚ ਰਹੀ ਸਗੋਂ ਸਾਰੀ ਐਕਟੀਵਿਟੀ (ਖਾਣਾ-ਪੀਣਾ) ਵੀ ਕਰਦੀ ਰਹੀ।
20 ਸਾਲਾ ਨਾਜ਼ਮੀਨ ਨੇ ਪਿਤਾ ਫਾਰੂਕ ਨੇ ਦੱਸਿਆ ਕਿ ਉਹ ਇੰਦੌਰ 'ਚ ਰਹਿੰਦੇ ਹਨ ਅਤੇ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੇਰੀ ਬੱਚੀ ਨਾਜ਼ਮੀਨ ਜਦੋਂ 6 ਸਾਲਾਂ ਦੀ ਸੀ ਤਾਂ ਮੈਂ ਉਸਦੀ ਜਿੱਦ 'ਤੇ ਉਸਨੂੰ ਚਾਕਲੇਟ ਖਾਣ ਲਈ 1 ਰੁਪਏ ਦਾ ਸਿੱਕਾ ਦਿੱਤੀ ਸੀ ਪਰ ਕੁਝ ਦੇਰ ਬਾਅਦ ਖੇਡਦੇ-ਖੇਡਦੇ ਇਹ ਸਿੱਕਾ ਆਪਣੇ ਮੁੰਹ 'ਚ ਪਾ ਲਿਆ ਸੀ ਜੋ ਉਸਦੇ ਗਲੇ ਦੇ ਅੰਦਰ ਚਲਾ ਗਿਆ ਸੀ।
ਇਹ ਵੀ ਪੜ੍ਹੋ- ਨੋਇਡਾ ਦੀ ਗਲੀ-ਗਲੀ 'ਚ ਲੱਗੇ ਬਿੱਲੀ ਦੇ ਪੋਸਟਰ, ਲੱਭਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ
14 ਸਾਲਾਂ ਬਅਦ ਨਿਕਲਿਆ ਸਿੱਕਾ
ਪਿਤਾ ਨੇ ਦੱਸਿਆ ਕਿ ਬੱਚੀ ਦੇ ਗਲੇ 'ਚ ਸਿੱਕਾ ਫਸਣ ਕਾਰਨ ਉਸਨੂੰ ਘਬਰਾਹਟ ਹੋਣ ਲਗੀ। ਅਫੜਾ-ਦਫੜੀ 'ਚ ਅਸੀਂ ਉਸਦੇ ਪਿੱਠ 'ਤੇ ਮੁੱਕੇ ਮਾਰੇ ਤਾਂ ਉਸਨੂੰ ਉਲਟੀਆਂ ਹੋਣ ਲੱਗੀਆਂ 'ਤੇ ਉਹ ਠੀਕ ਹੋ ਗਈ। ਉਸਤੋਂ ਬਾਅਦ ਸਾਰਿਆਂ ਨੂੰ ਲੱਗਾ ਕਿ ਸ਼ਾਇਦ ਉਲਟੀਆਂ ਦੇ ਨਾਲ ਹੀ ਸਿੱਕਾ ਬਾਹਰ ਨਿਕਲ ਗਿਆ ਕਿਉਂਕਿ ਇਸਤੋਂ ਬਾਅਦ ਬੱਚੀ ਦੇ ਗਲੇ 'ਚ ਵੀ ਦਰਦ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ 14 ਸਾਲਾਂ ਤਕ ਅਸੀਂ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਹੁਣ ਪਤਾ ਲੱਗਾ ਕਿ ਸਿੱਕਾ ਤਾਂ ਗਲੇ 'ਚ ਖਾਣੇ ਦੀ ਨਲੀ 'ਚ ਫਸਿਆ ਹੋਇਆ ਹੈ, ਜਿਸ ਲਈ ਆਪਰੇਸ਼ਨ ਉਜੈਨ 'ਚ ਕਰਵਾਇਆ ਅਤੇ ਆਪਰੇਸ਼ਨ ਵੀ ਸਫਲਤਾਪੂਰਵਕ ਪੂਰਾ ਹੋ ਗਿਆ।
ਇਹ ਵੀ ਪੜ੍ਹੋ- ਰੇਲਵੇ ਲਾਂਚ ਕਰੇਗਾ 'ਸੁਪਰ ਐਪ', ਟਿਕਟ ਬੁਕਿੰਗ ਤੋਂ ਲੈ ਕੇ ਟ੍ਰੇਨ ਟ੍ਰੈਕਿੰਗ ਤਕ ਇਕ ਕਲਿੱਕ 'ਚ ਹੋਣਗੇ ਸਾਰੇ ਕੰਮ
ਇੰਝ ਪਤਾ ਲੱਗਾ, ਗਲੇ 'ਚ ਫਸਿਆ ਹੈ ਸਿੱਕਾ
ਗਲੇ ਦੀ ਨਲੀ 'ਚ ਸਿੱਕਾ ਫਸਿਆ ਹੈ, ਕਿਵੇਂ ਪਤਾ ਲੱਗਾ ? ਇਸ ਸਵਾਲ 'ਤੇ ਬੱਚੀ ਦੇ ਪਿਤਾ ਨੇ ਦੱਸਿਆ ਕਿ ਲਗਾਤਾਰ ਉਸਦਾ ਭਾਰ ਘੱਟ ਹੋ ਰਿਹਾ ਸੀ। ਉਸਤੋਂ ਬਾਅਦ ਅਸੀਂ ਆਪਣੀ ਬੱਚੀ ਦਾ ਇਲਾਜ ਕਰਵਾਇਆ। ਇਸ ਦੌਰਾਨ ਉਸਦੇ ਪੇਟ ਦੀ ਸੋਨੋਗ੍ਰਾਫੀ ਅਤੇ ਗਲੇ ਦਾ ਐਕਸ-ਰੇਅ ਕਰਵਾਇਆ ਤਾਂ ਪਤਾ ਲੱਗਾ ਕਿ ਉਸਦੇ ਗਲੇ 'ਚ 14 ਸਾਲਾਂ ਤੋਂ ਇਕ ਰੁਪਏ ਦਾ ਸਿੱਕਾ ਖਾਣੇ ਦੀ ਨਲੀ 'ਚ ਫਸਿਆ ਹੋਇਆ ਸੀ।
ਮੰਗਲਵਾਰ ਨੂੰ ਨਾਜ਼ਮੀਨ ਦਾ ਆਪਰੇਸ਼ਨ ਉਜੈਨ ਨੇ ਇਕ ਨਿੱਜੀ ਹਸਪਤਾਲ 'ਚ ਕੀਤਾ ਗਿਆ ਜੋ ਸਫਲ ਹੋਇਆ। ਡਾਕਟਰਾਂ ਨੇ 14 ਸਾਲਾਂ ਤੋਂ ਬੱਚੀ ਦੇ ਗਲੇ 'ਚ ਫਸਿਆ ਸਿੱਕਾ ਬਾਹਰ ਕੱਢ ਦਿੱਤਾ। ਹੁਣ ਉਹ ਬਿਲਕੁਲ ਠੀਕ ਹੈ।
ਇਹ ਵੀ ਪੜ੍ਹੋ- WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ