ਸਵਾਲਾਂ ਦੇ ਘੇਰੇ 'ਚ ਏਮਜ਼! ਮਰੀਜ਼ ਨੂੰ ਦਿੱਤੀ ਗਈ 'ਕੋਕਰੇਚ ਦਾਲ', ਤਸਵੀਰ ਵਾਇਰਲ
Tuesday, Nov 15, 2022 - 12:45 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ਸਥਿਤ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) 'ਚ ਮਰੀਜ਼ ਨੂੰ ਦਿੱਤੀ ਗਈ ਦਾਲ 'ਚ ਕੋਕਰੇਚ ਮਿਲਣ ਦੀ ਸ਼ਿਕਾਇਤ ਦੀ ਹਸਪਤਾਲ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਇਕ ਟਵਿੱਟਰ ਯੂਜ਼ਰ ਨੇ ਤਸਵੀਰਾਂ ਨਾਲ ਇਸ ਦਾ ਵੇਰਵਾ ਸਾਂਝਾ ਕੀਤਾ ਹੈ। ਟਵੀਟ 'ਚ ਦਾਅਵਾ ਕੀਤਾ ਗਿਆ ਹੈ ਕਿ 4 ਸਾਲ ਦੇ ਬੱਚੇ ਨੂੰ ਦਿੱਤੀ ਦੀ ਦਾਲ 'ਚ ਕੋਕਰੇਚ ਮਿਲਿਆ।
ਯੂਜ਼ਰ ਸਾਹਿਲ ਜੈਦੀ ਨੇ ਟਵੀਟ ਕੀਤਾ,''ਰਾਸ਼ਟਰੀ ਰਾਜਧਾਨੀ ਦੇ ਸਭ ਤੋਂ ਮਸ਼ਹੂਰ ਮੈਡੀਕਲ ਸੰਸਥਾ 'ਚ ਤਰਸਯੋਗ ਅਤੇ ਭਿਆਨਕ ਸਥਿਤੀ- ਢਿੱਡ ਦੀ ਮੁੱਖ ਸਰਜਰੀ ਤੋਂ ਬਾਅਦ ਪਹਿਲੇ ਭੋਜਨ ਦੇ ਰੂਪ 'ਚ 4 ਸਾਲ ਦੇ ਬੱਚੇ ਨੂੰ 'ਕੋਕਰੇਚ ਦਾਲ' ਪਰੋਸਣਾ ਹੈਰਾਨ ਕਰਨ ਵਾਲਾ ਹੈ।'' ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਟਵੀਟ ਤੋਂ ਬਾਅਦ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ