ਕੋਲਾ ਘਪਲਾ : ਨਵੀਨ ਜਿੰਦਲ ਵਿਰੁੱਧ ਹੋਰ ਦੋਸ਼ ਤੈਅ ਕਰਨ ਦਾ ਹੁਕਮ

Saturday, Jul 14, 2018 - 03:34 AM (IST)

ਕੋਲਾ ਘਪਲਾ : ਨਵੀਨ ਜਿੰਦਲ ਵਿਰੁੱਧ ਹੋਰ ਦੋਸ਼ ਤੈਅ ਕਰਨ ਦਾ ਹੁਕਮ

ਨਵੀਂ ਦਿੱਲੀ—ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਕੋਲਾ ਘਪਲਾ ਮਾਮਲੇ 'ਚ ਕਾਂਗਰਸੀ ਆਗੂ ਅਤੇ ਉਦਯੋਗਪਤੀ ਨਵੀਨ ਜਿੰਦਲ ਤੇ ਹੋਰਨਾਂ ਵਿਰੁੱਧ ਰਿਸ਼ਵਤ ਲਈ ਉਕਸਾਉਣ ਦੇ ਹੋਰ ਦੋਸ਼ ਤੈਅ ਕਰਨ ਦਾ ਅੱਜ ਹੁਕਮ ਦਿੱਤਾ। ਇਹ ਮਾਮਲਾ ਝਾਰਖੰਡ ਦੇ ਅਮਰਕੋਂਡਾ ਮੁਰਗਦੰਗਲ ਕੋਲਾ ਬਲਾਕ ਅਲਟਾਮੈਂਟ ਨਾਲ ਜੁੜਿਆ ਹੋਇਆ ਹੈ।
ਵਿਸ਼ੇਸ਼ ਜੱਜ ਭਰਤ ਪਰਾਸ਼ਰ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ 16 ਅਗਸਤ ਨੂੰ ਰਸਮੀ ਤੌਰ 'ਤੇ ਦੋਸ਼ ਤੈਅ ਕੀਤੇ ਜਾਣਗੇ। ਅਦਾਲਤ ਨੇ ਅਪ੍ਰੈਲ 2016 'ਚ ਜਿੰਦਲ, ਸਾਬਕਾ ਕੋਲਾ ਰਾਜ ਮੰਤਰੀ ਦਸਰਾਈ ਨਾਰਾਇਣ ਰਾਓ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ, ਸਾਬਕਾ ਕੋਲਾ ਸਕੱਤਰ ਐੱਚ. ਸੀ. ਗੁਪਤਾ ਅਤੇ 11 ਹੋਰਨਾਂ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਤੈਅ ਕਰਨ ਦੇ ਹੁਕਮ ਦਿੱਤੇ ਸਨ। ਹਾਲਾਂਕਿ ਉਸ ਵੇਲੇ ਰਿਸ਼ਵਤਖੋਰੀ ਦਾ ਦੋਸ਼ ਤੈਅ ਨਹੀਂ ਕੀਤਾ ਗਿਆ।


Related News