ਮੋਦੀ ਜੀ ਨੇ ਪੈਰ ਧੋਤੇ ਤਾਂ ਵਾਹ-ਵਾਹ, CMO ਨੇ ਅਜਿਹਾ ਕੀਤਾ ਤਾਂ ਹੋ ਗਏ ਸਸਪੈਂਡ

Saturday, Mar 09, 2019 - 04:38 PM (IST)

ਮੋਦੀ ਜੀ ਨੇ ਪੈਰ ਧੋਤੇ ਤਾਂ ਵਾਹ-ਵਾਹ, CMO ਨੇ ਅਜਿਹਾ ਕੀਤਾ ਤਾਂ ਹੋ ਗਏ ਸਸਪੈਂਡ

ਬਲੀਆ— ਪ੍ਰਯਾਗਰਾਜ 'ਚ ਕੁੰਭ ਮੇਲੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਫਾਈ ਕਰਮਚਾਰੀਆਂ ਦੇ ਪੈਰ ਧੋਤੇ ਸਨ। ਸਫਾਈ ਕਰਮਚਾਰੀਆਂ ਦੇ ਪੈਰ ਧੋਣ ਦੇ ਵੀਡੀਓ ਨੇ ਖੂਬ ਸੁਰਖੀਆਂ ਬਟੋਰੀਆਂ। ਮੋਦੀ ਜੀ ਦੇ ਦੇਖਾ-ਦੇਖੀ ਬਲੀਆ ਦੇ ਸੀ. ਐੱਮ. ਓ. ਯਾਨੀ ਕਿ ਚੀਫ ਮੈਡੀਕਲ ਅਫਸਰ ਡਾ. ਉਮਾਪਤੀ ਦ੍ਰਿਵੇਦੀ ਨੇ ਵੀ ਇਕ ਸਫਾਈ ਕਰਮਚਾਰੀ ਦੇ ਪੈਰ ਧੋਤੇ ਅਤੇ ਉਸ ਦਾ ਵੀਡੀਓ ਵਾਇਰਲ ਹੋਇਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਹ ਚਰਚਾ ਵਿਚ ਆ ਗਏ ਅਤੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਦੀ ਥਾਂ ਡਾਕਟਰ ਪ੍ਰੀਤਮ ਮਿਸ਼ਰਾ ਨੂੰ ਨਵੇਂ ਸੀ. ਐੱਮ. ਓ. ਦੇ ਰੂਪ ਵਿਚ ਤਾਇਨਾਤ ਕੀਤਾ ਗਿਆ।

PunjabKesari

ਬਲੀਆ ਦੇ ਸਸਪੈਂਡ ਸੀ. ਐੱਮ. ਓ. ਉਮਾਪਤੀ ਦ੍ਰਿਵੇਦੀ ਨੇ ਇਕ ਜ਼ਿਲਾ ਹਸਪਤਾਲ ਵਿਚ ਤਾਇਨਾਤ ਰਾਜਾਰਾਮ ਨਾਮੀ ਸਫਾਈ ਕਰਮਚਾਰੀ ਨੂੰ ਘਰ ਬੁਲਾ ਕੇ ਪੈਰ ਧੋਤੇ ਸਨ। ਉਨ੍ਹਾਂ ਦੇ ਘਰ ਵਿਚ ਮੌਜੂਦ ਕਿਸੇ ਜਾਣ-ਪਛਾਣ ਵਾਲੇ ਨੇ ਇਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਸੀ। ਜੋ ਵੀਡੀਓ ਵਾਇਰਲ ਹੋਇਆ ਹੈ, ਉਸ 'ਚ ਪਿੱਛੋਂ ਕੋਈ ਇਹ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਸੀ ਕਿ ਸੀ. ਐੱਮ. ਓ. ਸਾਬ੍ਹ ਹੁਣ ਮੋਦੀ ਜੀ ਦੇ ਨਕਸ਼ੇ ਕਦਮਾਂ 'ਤੇ ਤੁਰ ਪਏ ਹਨ।


author

Tanu

Content Editor

Related News