ਅਯੁੱਧਿਆ ''ਚ ਬਣੇਗਾ ਇਤਿਹਾਸ, ਰਾਮਨਗਰੀ ''ਚ ਕੈਬਨਿਟ ਮੀਟਿੰਗ ਦਾ ਆਯੋਜਨ ਕਰਨਗੇ CM ਯੋਗੀ

Thursday, Nov 09, 2023 - 11:08 AM (IST)

ਅਯੁੱਧਿਆ ''ਚ ਬਣੇਗਾ ਇਤਿਹਾਸ, ਰਾਮਨਗਰੀ ''ਚ ਕੈਬਨਿਟ ਮੀਟਿੰਗ ਦਾ ਆਯੋਜਨ ਕਰਨਗੇ CM ਯੋਗੀ

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਰਾਮਨਗਰੀ ਅਯੁੱਧਿਆ ਵਿਚ ਆਪਣੀ ਪੂਰੀ ਕੈਬਨਿਟ ਨਾਲ ਕੈਬਨਿਟ ਮੀਟਿੰਗ ਕਰਨਗੇ। ਇਹ ਮੀਟਿੰਗ 11 ਨਵੰਬਰ ਨੂੰ ਹੋਣ ਵਾਲੇ ਦੀਪ ਉਤਸਵ ਦੇ ਮੱਦੇਨਜ਼ਰ ਕੀਤੀ ਜਾਵੇਗੀ। ਮੁੱਖ ਮੰਤਰੀ ਯੋਗੀ ਸਵੇਰੇ ਕਰੀਬ 11 ਵਜੇ ਰਾਮਨਗਰੀ ਦੇ ਰਾਮਕਥਾ ਪਾਰਕ ਪਹੁੰਚਣਗੇ। ਜਿੱਥੋਂ ਉਹ ਆਪਣੇ ਕੈਬਨਿਟ ਸਾਥੀਆਂ ਨਾਲ ਹਨੂੰਮਾਨਗੜ੍ਹੀ ਵਿਖੇ ਦਰਸ਼ਨ ਅਤੇ ਪੂਜਾ  ਕਰਨਗੇ। ਇਸ ਤੋਂ ਬਾਅਦ ਮੁੱਖ ਮੰਤਰੀ ਸ਼੍ਰੀ ਰਾਮ ਜਨਮ ਭੂਮੀ ਕੰਪਲੈਕਸ 'ਚ ਰਾਮਲੱਲਾ ਦੀ ਪੂਜਾ ਕਰਨਗੇ।

ਇਹ ਵੀ ਪੜ੍ਹੋ- ਵਿਧਾਨ ਸਭਾ ’ਚ ਨਿਤੀਸ਼ ਨੇ ਔਰਤਾਂ ਨੂੰ ਲੈ ਕੇ ਕੀਤੀ ਅਸ਼ਲੀਲ ਟਿੱਪਣੀ, ਫਿਰ ਮੰਗੀ ਮੁਆਫ਼ੀ

ਦੱਸ ਦੇਈਏ ਕਿ  ਮੁੱਖ ਮੰਤਰੀ ਯੋਗੀ ਅੱਜ ਦੁਪਹਿਰ 12 ਵਜੇ ਅੰਤਰਰਾਸ਼ਟਰੀ ਰਾਮਕਥਾ ਮਿਊਜ਼ੀਅਮ 'ਚ ਕੈਬਨਿਟ ਕੌਂਸਲ ਦੀ ਬੈਠਕ ਕਰਨਗੇ। ਇਹ ਮੀਟਿੰਗ ਕਰੀਬ 4 ਘੰਟੇ ਚੱਲੇਗੀ। ਸੂਬੇ ਦੇ ਸਾਰੇ ਕੈਬਨਿਟ ਮੰਤਰੀਆਂ ਨੂੰ ਕੈਬਨਿਟ ਮੀਟਿੰਗ ਲਈ ਅਯੁੱਧਿਆ 'ਚ ਮੌਜੂਦ ਰਹਿਣ ਲਈ ਕਿਹਾ ਗਿਆ ਹੈ। ਇਸ ਬੈਠਕ 'ਚ ਅਯੁੱਧਿਆ ਤੀਰਥ ਵਿਕਾਸ ਪਰੀਸ਼ਦ, ਦੇਵੀਪਤਨ ਧਾਮ ਤੀਰਥ ਵਿਕਾਸ ਪਰੀਸ਼ਦ ਅਤੇ ਮੁਜ਼ੱਫਰਨਗਰ ਦੀ ਸ਼ੁਕਰਾਤਲ ਧਾਮ ਤੀਰਥ ਵਿਕਾਸ ਪਰੀਸ਼ਦ ਦੇ ਗਠਨ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਮੀਟਿੰਗ ਦੌਰਾਨ ਸਥਾਨ ਅਤੇ ਮੌਕੇ ਦੀ ਮਹੱਤਤਾ ਨੂੰ ਦੇਖਦੇ ਹੋਏ ਕੁਝ ਵੱਡੇ ਐਲਾਨ ਕੀਤੇ ਜਾਣਗੇ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ਦੇ ਮਿਡ-ਡੇ-ਮੀਲ ਭੋਜਨ 'ਚ ਹੁਣ ਬੱਚਿਆਂ ਨੂੰ ਖਾਣ ਲਈ ਮਿਲਣਗੇ ਆਂਡੇ ਅਤੇ ਕੇਲੇ

ਅਯੁੱਧਿਆ ਵਿਚ ਹੋਣ ਵਾਲੀ ਸੂਬਾਈ ਕੈਬਨਿਟ ਦੀ ਇਹ ਪਹਿਲੀ ਮੀਟਿੰਗ ਹੈ। ਅਯੁੱਧਿਆ 'ਚ ਕੈਬਨਿਟ ਦੀ ਮੀਟਿੰਗ ਲਈ 9 ਨਵੰਬਰ ਦੀ ਤਾਰੀਖ਼ ਦੀ ਚੋਣ ਇਸ ਤੱਥ ਦੇ ਮੱਦੇਨਜ਼ਰ ਮਹੱਤਵਪੂਰਨ ਹੈ ਕਿ ਇਸ ਤਾਰੀਖ਼ ਨੂੰ ਸਾਲ 2019 'ਚ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾ ਕੇ ਅਯੁੱਧਿਆ ਦੇ ਵਿਸ਼ਾਲ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਕਰ ਦਿੱਤਾ ਸੀ। ਯੋਗੀ ਆਪਣੇ ਮੰਤਰੀਆਂ ਨਾਲ ਅਯੁੱਧਿਆ ਵਿਚ ਹੋਣ ਵਾਲੇ ਦੀਪ ਉਤਸਵ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲੈਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਦੂਸ਼ਣ ਕਾਰਨ 9 ਤੋਂ 18 ਨਵੰਬਰ ਤੱਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News