ਆਸਾਮ :  CM ਨੇ ਅਧਿਕਾਰੀਆਂ ਨੂੰ ਪਿਆਜ਼ ਦੀਆਂ ਵਧਦੀਆਂ ਕੀਮਤਾਂ ਕੰਟਰੋਲ ਕਰਨ ਦੇ ਦਿੱਤੇ ਨਿਰਦੇਸ਼

Sunday, Sep 22, 2019 - 10:36 AM (IST)

ਆਸਾਮ :  CM ਨੇ ਅਧਿਕਾਰੀਆਂ ਨੂੰ ਪਿਆਜ਼ ਦੀਆਂ ਵਧਦੀਆਂ ਕੀਮਤਾਂ ਕੰਟਰੋਲ ਕਰਨ ਦੇ ਦਿੱਤੇ ਨਿਰਦੇਸ਼

ਗੁਹਾਟੀ (ਭਾਸ਼ਾ)— ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕੀਮਤਾਂ 'ਤੇ ਕੰਟਰੋਲ ਕਰਨ ਲਈ ਤੁਰੰਤ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਸੂਬੇ ਦੇ ਖੁਰਾਕ ਅਤੇ ਉਪਭੋਗਤਾ ਮਾਮਲੇ ਦੇ ਵਿਭਾਗ ਦੀ ਸਮੀਖਿਆ ਬੈਠਕ 'ਚ ਉਨ੍ਹਾਂ ਨੇ ਕਿਹਾ ਕਿ ਜਨਤਕ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਸੋਨੋਵਾਲ ਨੂੰ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ ਤੋਂ ਪਿਆਜ਼ ਖਰੀਦਣ ਅਤੇ ਬਾਜ਼ਾਰ ਵਿਚ ਕੰਟਰੋਲ ਕੀਮਤਾਂ 'ਤੇ ਇਸ ਨੂੰ ਉਪਲੱਬਧ ਕਰਾਉਣ ਦੀ ਸੰਭਾਵਨਾ ਤੋਂ ਜਾਣੂ ਕਰਵਾਇਆ ਗਿਆ। 

ਇਸ 'ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਸੰਬੰਧ ਵਿਚ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ, ਤਾਂ ਕਿ ਸੂਬੇ ਦੀ ਮਹੀਨੇਵਾਰ ਪਿਆਜ਼ ਦੀ ਲੋੜ 60,000 ਮੀਟ੍ਰਿਕ ਟਨ ਦੀ ਪੂਰਤੀ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਵਿਭਾਗ ਨੂੰ ਇਹ ਵੀ ਨਿਰੇਦਸ਼ ਦਿੱਤਾ ਕਿ ਉਹ 'ਕੋਲਡ ਸਟੋਰੇਜ਼' ਅਤੇ 'ਵੇਅਰ ਹਾਊਸ' ਦੀ ਸਥਾਪਨਾ ਜ਼ਰੀਏ ਪੇਂਡੂ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਇਕ ਤੰਤਰ ਬਣਾਉਣ, ਜਿਸ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਮੋਡ 'ਤੇ ਚਲਾਇਆ ਜਾ ਸਕੇ।


author

Tanu

Content Editor

Related News