ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿਣਗੇ ਇਕਾਂਤਵਾਸ, ਕੋਰੋਨਾ ਰਿਪੋਰਟ ਆਈ ਨੈਗੇਟਿਵ

07/23/2020 4:52:20 PM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਦਫ਼ਤਰ ਤੇ ਆਵਾਸੀ ਕਾਮੇ ਇਕ ਹਫਤੇ ਤੱਕ ਇਕਾਂਤਵਾਸ ਰਹਿਣਗੇ। ਹਾਲਾਂਕਿ ਕੋਵਿਡ-19 ਦੀ ਜਾਂਚ ’ਚ ਉਨ੍ਹਾਂ ਦੇ ਪੀੜਤ ਨਾ ਹੋਣ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਠਾਕੁਰ ਦੇ ਦਫ਼ਤਰ ਵਿਚ ਇਕ ਡਿਪਟੀ ਸਕੱਤਰ ਅਤੇ ਮੰਡੀ ਜ਼ਿਲ੍ਹੇ ਤੋਂ ਭਾਜਪਾ ਨੇਤਾ ਦੇ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਓਕ ਓਵਰ ਸਥਿਤ ਆਵਾਸ ਤੋਂ 36 ਅਤੇ ਸੂਬਾ ਸਕੱਤੇਰਤ ਤੋਂ 27 ਲੋਕਾਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ ਸੀ। 

ਇਹ ਵੀ ਪੜ੍ਹੋ: ਹਿਮਾਚਲ: ਮੁੱਖ ਮੰਤਰੀ ਦਫ਼ਤਰ ਤੱਕ ਪੁੱਜਾ ਕੋਰੋਨਾ, ਜੈਰਾਮ ਠਾਕੁਰ ਹੋਏ ਕੁਆਰੰਟਾਈਨ

ਵਧੀਕ ਸਕੱਤਰ (ਸਿਹਤ) ਆਰ. ਡੀ. ਧੀਮਾਨ ਨੇ ਦੱਸਿਆ ਕਿ ਮੁੱਖ ਮੰਤਰੀ, ਉਨ੍ਹਾਂ ਦੀ ਪਤਨੀ ਸਾਧਨਾ ਠਾਕੁਰ ਅਤੇ ਦੋਵੇਂ ਧੀਆਂ ਦੀ ਬੁੱਧਵਾਰ ਰਾਤ 9 ਵਜੇ ਰਿਪੋਰਟ ਆਈ, ਜਿਸ ’ਚ ਉਨ੍ਹਾਂ ਦੇ ਪੀੜਤ ਨਾ ਹੋਣ ਦੀ ਪੁਸ਼ਟੀ ਹੋਈ ਹੈ। ਸੀਨੀਅਰ ਡਾ. ਜਨਕ ਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਅਧਿਕਾਰਤ ਆਵਾਸ ਅਤੇ ਸਕੱਤਰੇਤ ਤੋਂ ਲਏ ਗਏ ਸਾਰੇ ਨਮੂਨਿਆਂ ਦੀ ਇੰਦਰਾ ਗਾਂਧੀ ਮੈਡੀਕਲ ਕਾਲਜ ਵਿਚ ਜਾਂਚ ਕੀਤੀ ਗਈ, ਜਿਸ ’ਚ ਸਾਰਿਆਂ ਦੇ ਨੈਗੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਠਾਕੁਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਬੁੱਧਵਾਰ ਦੁਪਹਿਰ ਤੋਂ ਹੀ ਇਕਾਂਵਾਸ ਵਿਚ ਰਹਿ ਰਹੇ ਹਨ। ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਹੋਰ ਸਾਰੇ ਇਕ ਹਫਤੇ ਤੱਕ ਕੁਆਰੰਟਾਈਨ ਵਿਚ ਰਹਿਣਗੇ ਅਤੇ 5-6 ਦਿਨ ਬਾਅਦ ਉਨ੍ਹਾਂ ਦੀ ਮੁੜ ਤੋਂ ਕੋਰੋਨਾ ਜਾਂਚ ਕੀਤੀ ਜਾਵੇਗੀ। 


Tanu

Content Editor

Related News