ਕਾਂਗਰਸ ਗਠਜੋੜ ''ਤੇ CM ਖੱਟੜ ਦਾ ਤੰਜ, ਬੋਲੇ- ਉਨ੍ਹਾਂ ਦੀ ਲਿਸਟ ਕਦੇ ਆਉਂਦੇ ਹੈ ਤਾਂ ਕਦੇ ਫਟ ਜਾਂਦੀ ਹੈ

10/08/2023 7:00:46 PM

ਕਰਨਾਲ- ਹਰਿਆਣਾ 'ਚ ਆਪਣੀ ਸੰਗਠਨਾਤਮਕ ਕਮਜ਼ੋਰੀ ਨਾਲ ਜੂਝ ਰਹੀ ਕਾਂਗਰਸ 'ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਨਿਸ਼ਾਨਾ ਵਿੰਨ੍ਹਿਆ ਹੈ। ਕਰਨਾਲ 'ਚ ਆਯੋਜਿਤ ਪੰਨਾ ਪ੍ਰਮੁੱਖ ਸੰਨੇਲਨ 'ਚ ਸ਼ਿਰਕਤ ਕਰਨ ਪਹੁੰਚੇ ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਉਨ੍ਹਾਂ ਦੇ ਨੇਤਾ ਕਈ ਫਾਰਮੂਲੇ ਲਗਾ ਚੁੱਕੇ ਹਨ ਪਰ ਉਨ੍ਹਾਂ ਦੀ ਲਿਸਟ ਕਦੇ ਆਉਂਦੀ ਹੈ ਕਦੇ ਫਟ ਜਾਂਦੀ ਹੈ। ਕਿਸੇ ਤਰ੍ਹਾਂ ਇੱਕ ਸੂਬਾ ਪ੍ਰਧਾਨ ਬਣਨ ਵਿੱਚ ਕਾਮਯਾਬ ਹੋ ਗਿਆ ਅਤੇ ਉਸ ਵਿਚ ਵੀ ਚਾਰ ਲੋਕਾਂ ਨੂੰ ਪਿੱਛੇ ਲਾਉਣਾ ਪਿਆ। ਜ਼ਿਲ੍ਹਿਆਂ ਵਿਚ ਉਨ੍ਹਾਂ ਦੀ ਕੀ ਹਾਲਤ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੰਸਥਾ 'ਤੇ ਮਾਣ ਹੈ। 

ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭਾਜਪਾ ਦਾ ਸੰਗਠਨ ਵੋਟਰ ਸੂਚੀ ਦੇ ਹਰ ਘਰ ਅਤੇ ਹਰ ਪੰਨੇ 'ਚ ਹੈ, ਜਦਕਿ ਕਾਂਗਰਸ ਸਿਰਫ ਜ਼ਿਲ੍ਹਿਆਂ 'ਚ ਹੀ ਫਸੀ ਹੋਈ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਪੰਨਾ ਪ੍ਰਧਾਨਾਂ ਨੂੰ ਨਾਮਜ਼ਦ ਵਿਧਾਇਕ ਕਿਹਾ। ਮੁੱਖ ਮੰਤਰੀ ਨੇ ਪੰਨਾ ਪ੍ਰਧਾਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਖੇਤਰਾਂ ਵਿਚ ਵਿਧਾਇਕਾਂ ਵਾਂਗ ਕੰਮ ਕਰਨ। ਪੰਨਾ ਪ੍ਰਧਾਨਾਂ ਦੀ ਗਿਣਤੀ 4 ਲੱਖ ਦੇ ਕਰੀਬ ਹੋਣ ਦੀ ਸੰਭਾਵਨਾ ਹੈ, ਤਿੰਨ ਲੱਖ ਪੰਨਾ ਪ੍ਰਧਾਨ ਪਹਿਲਾਂ ਹੀ ਬਣ ਚੁੱਕੇ ਹਨ। ਉਹ ਇੱਕ ਪੰਨੇ ਦੇ 60 ਵੋਟਰਾਂ ਵਾਲੇ 15 ਪਰਿਵਾਰਾਂ ਦੀ ਜ਼ਿੰਮੇਵਾਰੀ ਸੰਭਾਲਣਗੇ। ਹਰ ਵਿਅਕਤੀ ਅਤੇ ਹਰ ਪਰਿਵਾਰ ਨਾਲ ਸੰਪਰਕ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।


Rakesh

Content Editor

Related News